Monday, February 23, 2026

ਪਿੰਡ ਫਰਵਾਲੀ ਤੇ ਦੁਲਮਾਂ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

PPN1601201613ਸੰਦੌੜ, 16 ਜਨਵਰੀ (ਹਰਮਿੰਦਰ ਸਿੰਘ ਭੱਟ)- ਸਾਹਿਬ ਏ ਕਮਾਲ, ਸਰਬੰਸਦਾਨੀ ਦਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਕਸ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਅਰਜਨ ਸਿੰਘ, ਗੁਰੁਦਆਰਾ ਸਾਹਿਬ ਪਿੰਡ ਦੁਲਮਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਫਰਵਾਲੀ ਅਤੇ ਦੁਲਮਾਂ ਵਿਖੇ ਅਰਦਾਸ ਕਰਨ ਉਪਰੰਤ ਸਾਹਿਬ ਸੀz ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ।ਨਗਰ ਕੀਰਤਨ ਵਿੱਚ ਗੱਤਕਾ ਪਾਰਟੀ ਨੇ ਆਪਣੇ ਗੱਤਕੇ ਬਾਜੀ ਦੇ ਵੱਖਰੇ ਪੈਂਡੇ ਤੇ ਕਲਾ ਦੇ ਪ੍ਰਦਰਸਨ ਕੀਤੇ। ਨਗਰ ਕੀਰਤਨ ਦੇ ਦਰਸਨਾਂ ਅਤੇ ਸਿੱਖ ਸੰਗਤਾਂ, ਸਰਧਾਲੂਆਂ ਲਈ ਵੱਖ ਵੱਖ ਪੜਾਵਾਂ ਤੇ ਚਾਹ, ਪਕੋੜੀ, ਫਲ ਤੇ ਪੁਰੀ ਛੋਲਿਆਂ ਦੇ ਲੰਗਰ ਵੀ ਲਗਾਏ ਗਏ।ਪਿੰਡ ਦਲਮਾਂ ਵਿਖੇ ਰਵਿਦਾਸ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਿਕ ਕਮੇਟੀ ਨੇ ਪੰਜ ਪਿਆਰਿਆਂ ਨੰ ਸਿਰੋਪਾਉ ਪਾ ਕੇ ਸਨਮਾਨ ਕੀਤਾ। ਸਾਮ ਨੂੰ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਗੁਜਰ ਦਾ ਹੋਇਆ ਸਾਨੋ ਸੋਕਤ ਨਾਲ ਸਮਾਪਿਤ ਹੋਇਆ। ਇਸ ਮੋਕੇ ਨਗਰ ਕੀਰਤਨ ਵਿੱਚ ਭਾਈ ਗੁਰਮੇਲ ਸਿੰਘ ਰਸੂਲਪੁਰੀ ਦੇ ਢਾਡੀ ਜੱਥੇ ਨੇ ਦਸਮ ਪਿਤਾ ਜੀ ਦੀਆਂ ਵਾਰਾਂ ਸੁਣਾ ਕੇ ਸਿੱਖ ਸੰਗਤਾਂ ਨਿਹਾਲ ਕੀਤਾ,ਕਈ ਛੋਟੇ ਤੇ ਵੱਡੇ ਬੱਚਿਆਂ ਨੇ ਗੁਰੂ ਜੀ ਦੇ ਜੀਵਨ ਬਾਰੇ ਕਵਿਤਾ ਉਚਰਨ ਕੀਤੇ ਤੇ ਨੋਜਵਾਨਾਂ ਨੂੰ ਸੇਧ ਦੇ ਦਿੰਦਿਆਂ ਕਈ ਵਾਰਾ ਵੀ ਗਾਈਆਂ।ਇਸ ਸਮੇਂ ਸਟੇਜ ਦੀ ਅਹਿਮ ਭੂਮਿਕਾ ਲੇਖਕ ਤੇ ਮਾਸਟਰ ਵਰਿੰਦਰ ਸਿੰਘ ਫਰਵਾਲੀ ਨੇ ਨਿਭਾਈ। ਇਸ ਮੋਕੇ ਭਗਤ ਰਵਿਦਾਸ ਕਲਬ ਦੁਲਮਾਂ ਦੇ ਮੈਂਬਰ ਨੰਬਰਦਾਰ ਰਾਜ ਦੁਲਮਾਂ, ਮੀਤ ਪ੍ਰਧਾਨ ਅਮਰ ਸਿੰਘ, ਕੈਸੀਅਰ ਕਿਰਪਾਲ ਸਿੰਘ, ਸਾਬਕਾ ਪ੍ਰਧਾਨ ਸੁਰਜੀਤ ਸਿੰਘ, ਕੁਲਦੀਪ ਸਿੰਘ, ਜਗਰੂਪ ਸਿੰਘ ਅਤੇ ਪਿੰਡ ਫਰਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ,ਹੈੱਡ ਗਰੰਥੀ ਭਾਈ ਹਰਦੀਪ ਸਿੰਘ,ਭਾਈ ਇਕਬਾਲ ਸਿੰਘ, ਗੁਰਮੁੱਖ ਸਿੰਘ ਗਰੇਵਾਲ,ਸਵਰਨ ਸਿੰਘ,ਬਲਵਿੰਦਰ ਸਿੰਘ ਬਿੱਟੀ,ਬਾਬੂ ਸਿੰਘ ਸੋਹੀ,ਨਿੰਦਰ ਸਿੰਘ ਉਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਕੀਤੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply