Friday, July 3, 2026

ਗੁਰੂ ਸਾਹਿਬਾਨਾਂ ਦੇ ਪਵਿਤਰ ਦਿਹਾੜਿਆਂ ਵਾਲੇ ਦਿਨ ਪ੍ਰਾਈਵੇਟ ਇੰਡਸਟਰੀਆਂ ‘ਚ ਵੀ ਛੁੱਟੀ ਹੋਵੇ-ਸਿੱਖ ਆਗੂ

PPN1601201612ਸੰਦੌੜ 16 ਜਨਵਰੀ (ਹਰਮਿੰਦਰ ਸਿੰਘ ਭੱਟ) – ਯੂਨਾਈਟਿਡ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਭਾਈ ਭਵਨਦੀਪ ਸਿੰਘ ਸਿੱਧੂ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਲੰਮੇਂ ਸਮੇਂ ਤੋਂ ਪ੍ਰਾਈਵੇਟ ਲਿਮਿਟੇਡ ਇੰਡਸਟਰੀਆਂ ਚ ਕੰਮ ਕਰਦੇ ਸਿੱਖ ਨੌਜਵਾਨਾਂ ਵਲੋਂ ਇਹ ਅਵਾਜ ਉਠਾਈ ਜਾ ਰਹੀ ਹੈ ਕਿ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਵਾਲੇ ਦਿਨ ਕੰਪਨੀ ਵਲੋਂ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ ਪਰ ਕੰਪਨੀ ਮਾਲਕਾਂ ਵਲੋਂ ਉਹਨਾਂ ਦੀ ਗੱਲ ਨੂੰ ਅਣਗੌਲਿਆ ਜਾ ਰਿਹਾ ਹੈ। ਭਾਈ ਭਵਨਦੀਪ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਰਾਮ ਨੌਮੀ, ਸ਼ਿਵਰਾਤਰੀ, ਜਨਮ ਅਸ਼ਟਮੀ ਜਾਂ ਗਾਂਧੀ ਜੈਯੰਤੀ ਵਾਲੇ ਦਿਨ ਇਹਨਾਂ ਸਾਰੇ ਅਦਾਰਿਆਂ ਚ ਪ੍ਰਾਈਵੇਟ ਤੌਰ ਤੇ ਛੁੱਟੀ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਸਿੱਖ ਤਿਉਹਾਰਾਂ ਵਾਲੇ ਦਿਨ ਵੀ ਇਹਨਾਂ ਕੰਪਨੀਆਂ, ਕਾਰਖਾਨਿਆਂ ਚ ਕਾਮਿਆਂ ਨੂੰ ਛੁੱਟੀ ਦੇਣੀ ਚਾਹੀਦੀ ਹੈ। ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹਨਾਂ ਇੰਡਸਟਰੀਆਂ ਚ ਕੰਮ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਵੀ ਇੱਛਾ ਹੈ ਕਿ ਉਹ ਗੁਰੂ ਸਾਹਿਬਾਨਾਂ ਦੇ ਪਵਿੱਤਰ ਦਿਹਾੜਿਆਂ ਵਾਲੇ ਦਿਨ ਗੁਰੂ ਨੂੰ ਨਤਮਸਤਕ ਹੋ ਕੇ ਧਾਰਮਿਕ ਸੇਵਾਵਾਂ ਨਿਭਾਅ ਸਕਣ ਇਸ ਮੌਕੇ ਵਕੀਲ ਗੁਰਜਿੰਦਰ ਸਿੰਘ ਸਾਹਣੀ, ਭਾਈ ਸਿਮਰਜੀਤ ਸਿੰਘ ਲੁਧਿਆਣਾ, ਭਾਈ ਨਵਜੋਤ ਸਿੰਘ, ਗਿਆਨੀ ਸਿਮਰਨਜੀਤ ਸਿੰਘ ਮਾਨ ਆਦਿ ਸ਼ਾਮਲ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply