ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਸੁਲਤਨਵਿੰਡ ਰੋਡ ਸਥਿਤ ਗੁਰਦੁਆਰਾ ਗੋਬਿੰਦ ਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ।ੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਪੰਜ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ।ਅੱਜ ਗੁਰਪੁਰਬ ਵਾਲੇ ਦਿਨ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਪ੍ਰਭਾਤ ਫੇਰੀ ਅਯੋਜਿਤ ਕੀਤੀ ਗਈ।ਇਹ ਪ੍ਰਭਾਤ ਫੇਰੀ ਵੱਖ-ਵੱਖ ਇਲਾਕੇ ਦੇ ਵੱਖ ਵੱਖ ਬਜਾਰਾਂ ਅਤੇ ਗਲੀਅ ਵਿਚੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਈ। ਪ੍ਰਭਾਤ ਫੇਰੀ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਬਦ ਕੀਰਤਨ ਅਤੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਮੂਲੀਅਤ ਕੀਤੀ ਅਤੇ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਪ੍ਰਭਾਤ ਫੇਰੀ ਦਾ ਇਲਾਕੇ ਦੀਆਂ ਸੰਗਤਾਂ ਵਲੋਂ ਥਾਂ ਥਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਫਲ ਫਰੂਟ, ਦੁੱਧ, ਮਠਿਆਈਆਂ, ਚਾਹ, ਨਿਊਟਰੀ ਕੁਲਚੇ, ਡਰਾਈ ਫਰੂਟ ਆਦਿ ਪਦਾਰਥਾਂ ਨਾਲ ਸੇਵਾ ਕੀਤੀ।ਪ੍ਰਭਾਤ ਫੇਰੀ ਵਿੱਚ ਗੁਰਦੁਆਰਾ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨਾਂ ਤੋਂ ਇਲਾਵਾ ਅਜਮੇਰ ਸਿੰਘ ਸੰਧੂ, ਜਸਬੀਰ ਸਿੰਘ ਸੱਗੂ, ਬਲਵਿੰਦਰ ਸਿੰਘ, ਸੁਖਚੈਨ ਸਿੰਘ, ਅਮਰੀਕ ਸਿੰਘ ਬਾਊ, ਸਤਪਾਲ ਸਿੰਘ ਭਾਟੀਆ, ਹਰਜਿੰਦਰ ਸਿੰਘ ਸਿਤਾਰਾ, ਪਰਮਜੀਤ ਸਿੰਘ ਪੰਮਾ, ਜੁਗਰਾਜ ਸਿੰਘ, ਦਰਸ਼ਨ ਸਿੰਘ ਪੱਟੀ ਵਾਲੇ, ਅਜੀਤ ਸਿੰਘ ਪੱਟੀਵਾਲੇ, ਪਰਮਜੀਤ ਸਿੰਘ ਬਿੱਟੂ, ਰਾਜਾ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਮੋਹਨ ਸਿੰਘ ਅਤੇ ਇਲਾਕਾ ਵਾਸੀ ਸੰਗਤਾਂ ਨੇ ਹਾਜਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media