Monday, February 23, 2026

ਜੋਧਪੁਰੀਆਂ ਦੀਆਂ ਘਾਲਣਾਵਾਂ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ – ਮਜੀਠੀਆ

Bikram Majithiaਅੰਮ੍ਰਿਤਸਰ, 16 ਜਨਵਰੀ (ਗੁਰਚਰਨ ਸਿੰਘ) – ਮਾਲ, ਮੁੜ ਵਸੇਬਾ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਜੋਧਪੁਰ ਨਜ਼ਰਬੰਦ ਮੁੜ ਵਸੇਬਾ ਕਮੇਟੀ ਦੇ ਵਫ਼ਦ ਨੂੰ ਉਹਨਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਪ੍ਰਤੀ ਸਰਕਾਰ ਵੱਲੋਂ ਸੰਜੀਦਗੀ ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਜਲਦੀ ਹਲ ਕਰਨ ਦਾ ਭਰੋਸਾ ਦਿੱਤਾ ਹੈ।  ਜੋਧਪੁਰ ਨਜ਼ਰਬੰਦ ਮੁੜ ਵਸੇਬਾ ਕਮੇਟੀ ਦੇ ਵਫ਼ਦ ਵੱਲੋਂ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਦਿਆਂ ਆਪਣੀ ਮੁਸ਼ਕਲਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ। ਜੋਧਪੁਰੀਆਂ ਨੇ ਉਹਨਾਂ ਨੂੰ ੧੯੮੪ ਤੋਂ ਲਗਾਤਾਰ ੫ ਸਾਲ ਬਿਨਾ ਕਿਸੇ ਕਸੂਰ ਦੇ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕੈਦ ਰੱਖਣ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹਾ ਕਰਦੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਉਹਨਾਂ ਨਾਲ ਬੇਇਨਸਾਫ਼ੀ ਕੀਤੀ ਹੈ ਜਿਸ ਦਾ ਅੱਜ ਤਕ ਕੇਂਦਰ ਨੇ ਕੋਈ ਮੁਆਵਜ਼ਾ ਤਕ ਨਹੀਂ ਦਿੱਤਾ ਹੈ। ਜਦ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਿਰਫ਼ ਇੱਕ ਇੱਕ ਲਖ ਮੁਆਵਜ਼ਾ ਹੀ ਮਿਲਿਆ। ਉਹਨਾਂ ਦੱਸਿਆ ਕਿ ਇਨਸਾਫ਼ ਲੈਣ ਲਈ ਉਹਨਾਂ ਨੂੰ ਕੇਂਦਰ ਸਰਕਾਰ ਖ਼ਿਲਾਫ਼ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਹੈ। ਉਹਨਾਂ ਕਿਹਾ ਕਿ ਕੈਦ ਅਤੇ ਉਸ ਉਪਰੰਤ ਵੀ ਉਹਨਾਂ ਨੂੰ ਮਾਨਸਿਕ ਪੀੜਾ ਸਹਿਣੀ ਪਈ ਅਤੇ ਉਹਨਾਂ ਦੀ ਆਰਥਿਕ ਹਾਲਤ ਬਦ ਤੋ ਬਦਤਰ ਹੁੰਦੀ ਗਈ। ਉਹਨਾਂ ਮੰਗ ਪੱਤਰ ਵਿੱਚ ਆਪਣੀ ਵਿੱਤੀ ਹਾਲਤ ‘ਚ ਸੁਧਾਰ ਲਿਆਉਣ ਲਈ ਸਰਕਾਰ ਤੋਂ ਯੋਗ ਮੁਆਵਜ਼ਾ ਦੇਣ, ਆਪਣੇ ਬਚਿਆਂ ਲਈ ਮੁਫ਼ਤ ਪੜਾਈ ਦਾ ਪ੍ਰਬੰਧ ਕਰਨ, ਪੀੜਤ ਪਰਿਵਾਰਾਂ ਲਈ ਲਾਲ ਕਾਰਡ ਪਹਿਲ ਦੇ ਆਧਾਰ ‘ਤੇ ਬਣਾਏ ਜਾਣ, ਪੰਜਾਬੀ ਸੂਬੇ ਦੇ ਸੰਘਰਸ਼ੀ ਜੋਧਿਆਂ ਦੀ ਤਰਜ਼ ‘ਤੇ ਪੈਨਸ਼ਨ ਦੇਣ, ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਵਿੱਚ ਜੋਧਪੁਰ ਨਜ਼ਰ ਬੰਦਾਂ ਲਈ ੫ ਫੀਸਦੀ ਕੋਟਾ ਰਾਖਵਾਂ ਕਰਨ ਤੋ ਇਲਾਵਾ ਜ਼ਿਲ੍ਹਾ ਪਲਾਨਿੰਗ ਬੋਰਡਾਂ ਅਤੇ ਸ਼ਿਕਾਇਤ ਨਿਵਾਰਨ ਕਮੇਟੀਆਂ ਵਿੱਚ ਨੁਮਾਇੰਦਗੀ ਦੇਣ ਦੀ ਮੰਗ ਵੀ ਰੱਖੀ। ਉਹਨਾਂ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
ਇਸ ਮੌਕੇ ਸ: ਮਜੀਠੀਆ ਨੇ ਜੋਧਪੁਰੀਆਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਹਨਾਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਸ: ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਕੋਲ ਸੰਜੀਦਗੀ ਨਾਲ ਰੱਖਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਜੋਧਪੁਰੀਆਂ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਘਾਲਣਾਵਾਂ ਅਤੇ ਕੁਰਬਾਨੀਆਂ ਅਖੋ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ। ਸ: ਮਜੀਠੀਆ ਵੱਲੋਂ ਦਿੱਤੇ ਗਏ ਭਰੋਸੇ ਉਪਰੰਤ ਜੋਧਪੁਰੀਆਂ ਨੂੰ ਆਸ ਬੱਝੀ ਹੈ ਕਿ ਉਹਨਾਂ ਦੀਆਂ ਚਿਰਾਂ ਤੋ ਲਟਕ ਰਹੀਆਂ ਮੰਗਾਂ ਤੇ ਸਮੱਸਿਆਵਾਂ ਦਾ ਜਲਦ ਹਲ ਹੋਵੇਗਾ।ਵਫ਼ਦ ਵਿੱਚ ਭਾਈ ਹਰਪਾਲ ਸਿੰਘ ਜੋਧਪੁਰੀ, ਤਰਸੇਮ ਸਿੰਘ ਖੇਲਾਂ, ਸਵਰਨ ਸਿੰਘ ਮਖਣਵਿੰਡੀ, ਸਤਨਾਮ ਸਿੰਘ ਕਾਹਲੋਂ, ਭੁਪਿੰਦਰ ਸਿੰਘ , ਹਰਦੀਪ ਸਿੰਘ, ਨਿਰਭੈਲ ਸਿੰਘ, ਗੁਰਮੀਤ ਸਿੰਘ ਬੁੱਟਰ, ਗੋਪਾਲ ਸਿੰਘ, ਵੱਸਣ ਸਿੰਘ, ਸਰੂਪ ਸਿੰਘ, ਸ਼ੇਰ ਸਿੰਘ ਬੋਪਾਰਾਏ, ਕੋਮਲ ਸਿੰਘ, ਬਲਦੇਵ ਸਿੰਘ ਤੇੜਾ, ਅਮਰੀਕ ਸਿੰਘ, ਭਗਵੰਤ ਸਿੰਘ ਕੋਟਖਾਲਸਾ, ਸੁਖਵਿੰਦਰ ਸਿੰਘ ਬੰਡਾਲਾ, ਮੁਖਤਿਆਰ ਸਿੰਘ ਭੈਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply