Friday, August 7, 2026

ਦਸਵੀਂ ਪਾਤਸ਼ਾਹੀ ਦਾ ਪ੍ਰਕਾਸ਼ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ

ਬਟਾਲਾ, 17 ਜਨਵਰੀ (ਨਰਿੰਦਰ ਬਰਨਾਲ) – ਜਿਲਾ ਐਡਵਾਇਜਰੀ ਕਮੇਟੀ ਪਸ਼ੂ ਭਲਾਈ ਵਿਭਾਗ ਪੰਜਾਬ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਐਸ.ਸੀ.ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਉਮਰਪੁਰਾ ਤੇ ਇਲਾਕੇ ਦੀਆ ਸਮੂਹ ਸੰਗਤਾ ਵੱਲੋ ਦਸਵੀ ਪਾਤਸ਼ਾਹੀ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ।ਇਹਨਾ ਖੁਸ਼ੀਆਂ ਨੂੰ ਮੁਖਰੱਖਦਿਆਂ ਗੁਰੂ ਦੁਆਰਾ ਰਾਹੀ ਸਾਹਿਬ ਸੰਗਤਾਂ ਨੇ ਵੀ ਪ੍ਰਕਾਸ਼ ਦਿਹਾੜਾਂ ਪੂਰੀ ਸ਼ਰਧਾ ਨਾਲ ਮਨਾਇਆ।ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਭਾਈ ਪ੍ਰਤਾਪ ਸਿੰਘ ਕੀਰਤਨੀਏ ਸਿੰਘਾਂ ਵੱਲੋ ਰਸਭਿੰਨਾ ਕੀਰਤਨ ਕੀਤਾ ਗਿਆ।ਇਸ ਮੌਕੇ ਨੌਜਵਾਨਾ ਵੱਲੋ ਲੰਗਰ ਦੀ ਅਤੁਟ ਸੇਵਾ ਕੀਤੀ ਗਈ।ਗਰੀਬ ਨਿਵਾਜ਼ ਸੰਸਥਾ ਦੇ ਮੁਖੀ ਨਿਹੰਗ ਬਾਬਾ ਵਜੀਰ ਸਿੰਘ ਨੇ ਆਰਤੀ ਕੀਤੀ ਤੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਰਾਗੀ ਸਿੰਘਾਂ ਨੂੰ ਸਿਰੋਪੇ ਭੇਟ ਕੀਤੇ ਗਏ। ਇਸ ਮੌਕੇ ਤਰਸੇਮ ਸਿੰਘ ਚਾਹਲ ਉਮਰਪੁਰਾ, ਹੰਸਾ ਸਿੰਘ, ਪ੍ਰਲਾਹਦ ਸਿੰਘ,ਸਵਰਨ ਸਿੰਘ ਭੱਟੀ, ਸਵਿੰਦਰ ਸਿੰਘ ਲਾਡੀ, ਰਸਪਾਲ ਸਿੰਘ, ਜੋਬਨ ਸਿੰਘ, ਹੀਰਾ ਸਿੰਘ, ਸੋਨੂੰ, ਅਨਮੋਲ ਦੀਪ ਸਿੰਘ, ਕਸ਼ਮੀਰ ਕੌਰ, ਮਲਕੀਤ ਕੌਰ, ਸਰਬਜੀਤ ਕੌਰ, ਹਰਜੀਤ ਕੌਰ, ਸਿਮਰਨਜੀਤ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਜਗੀਰ ਕੌਰ, ਰਾਜਵਿੰਦਰ ਕੌਰ, ਕੋਮਲ ਪ੍ਰੀਤ, ਸਤਵਿੰਦਰ ਕੌਰ ਆਦਿ ਸੰਗਤਾਂ ਤੇ ਇਲਾਕ ਨਿਵਾਸੀ ਹਾਜਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply