ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਸੰਤ ਪਚਮੀ ਦੇ ਤਿਉਹਾਰ ਦੇ ਦੌਰਾਨ ਇਸਤੇਮਾਲ ਹੋਣ ਵਾਲੀ ਚਾਇਨਾ ਡੋਰ ਦੀ ਚੋਰੀ ਛਿੱਪੇ ਹੋਣ ਵਾਲੀ ਵਿਕਰੀ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਤਰਫੋਂ ਚਾਇਨਾ ਡੋਰ ਦਾ ਗੋਦਾਮ ਪਕੜਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਨਕਦ ਇਨਾਮ ਪੰਜ ਹਾਜ਼ਰ ਰੁਪਏ ਰੱਖਿਆ ਗਿਆ ਹੈ ਤਾਂ ਕਿ ਇਸ ਜਾਨਲੇਵਾ ਚਾਇਨਾ ਡੋਰ ਤੋਂ ਹੋਣ ਵਾਲੀਆਂ ਮੌਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਥੇ ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸਮਾਜ ਸੇਵੀ ਸੰਸਥਾਵਾਂ ਇਸ ਚਾਇਨਾ ਡੋਰ ‘ਤੇ ਮੁਕੰਮਲ ਪਾਬੰਦੀ ਲਈ ਤੱਤਵਰ ਹੋਈ ਹੈ ਅਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਤਾਂ ਕਿ ਇਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ ਲੇਕਿਨ ਪੈਸੇ ਦੇ ਲਾਲਚੀ ਲੋਕ ਫਿਰ ਵੀ ਪੈਸਿਆਂ ਦੀ ਖਾਤਰ ਕਿਸੇ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਚਾਇਨਾ ਡੋਰ ਨੂੰ ਚੋਰੀ ਛਿਪੇ ਵੇਚਣ ਤੋਂ ਗਰੇਜ਼ ਨਹੀ ਕਰਦੇ।ਇਸ ਚਾਇਨਾ ਡੋਰ ਦੇ ਕਾਰਨ ਹੁਣ ਤੱਕ ਕਈ ਮਾਸੂਮ ਬੱਚੇ, ਇਨਸਾਨ ਅਤੇ ਪਸੂ-ਪੰਛੀ ਜ਼ਖ਼ਮੀ ਹੋਣ ਤੋਂ ਇਲਾਵਾ ਮੌਤ ਦੇ ਮੂੰਹ ਜਾ ਚੁੱਕੇ ਹਨ।ਇਸ ਲਈ ਆਮ ਲੋਕਾਂ ਨੂੰ ਵੀ ਮਾਨਵਤਾ ਦੀ ਭਲਾਈ ਹੇਤ ਚਾਇਨਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ਦੀ ਜਾਣਕਾਰੀ ਛੁਪਾਉਣੀ ਚਾਹੀਏ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media