ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ ਸੱਗੂ) – ੱਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਦਿੱਲੀ, ਆਰਿਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਪੰਜਾਬ, ਆਰਿਆ ਯੁਵਾ ਸਭਾ ਪੰਜਾਬ ਅਤੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ, ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀਪ੍ਰਿੰਸੀਪਲ ਡੀ.ਏ.ਵੀ. ਕਾਲਜ ਦੀ ਯੋਗ ਅਗਵਾਈ ਹੇਠ ਦੋ ਦਿਨਾਂ ਨੈਤਿਕ ਸਿੱਖਿਆ ਪ੍ਰਸਿਕਸ਼ਣ ਦਾ ਆਯੋਜਨ ਕੀਤਾ ਗਿਆ।ਡਾ. ਸਤਿਆਪਾਲ ਆਰਿਆ ਸੈਕਟਰੀ ਡੀ.ਏ.ਵੀ.ਸੀ.ਐਮ.ਸੀ ਦਿੱਲੀ ਇਸ ਕਾਰਜਸ਼ਾਲਾ ਦੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਆਏ ਹੋਏ ਮੁੱਖ ਵਕਤਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਕਾਰਜਸ਼ਾਲਾ ਦੇ ਆਰੰਭ ਦੇ ਵਿੱਚ ਹਵਨ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ, ਡਾ. ਕੁਲਦੀਪ ਜੀ ਅਤੇ ਸ਼੍ਰੀ ਜੇ.ਕੇ.ਲੁਥਰਾ ਐਲ.ਐਮ.ਸੀ ਦੇ ਮੈਂਬਰ ਅਤੇ ਡੀ.ਏ.ਵੀ. ਦੇ ਸਾਰੇ ਅਧਿਆਪਕ ਹਾਜ਼ਰ ਸਨ । ਡਾ. ਰਜਿੰਦਰ ਵਿਦਿਆ ਅਲੰਕਾਰ ਇਸ ਕਾਰਜਸ਼ਾਲਾ ਦੇ ਪ੍ਰਮੁੱਖ ਵਕਤਾ ਸਨ।ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਨੁੱਖ ਦੇ ਜੀਵਨ ਵਿੱਚ ਸਹੀ ਬਦਲਾਵ ਲਿਆਉਣ ਲਈ ਸਾਨੂੰ ਤਰਕ ਅਧਾਰਿਤ ਸੋਚ ਅਪਨਾਉਣੀ ਚਾਹੀਦੀ ਹੈ ।ਇਸ ਮੌਕੇ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਅਧਿਆਪਕਾਂ ਨੂੰ ਨੈਤਿਕ ਮੁੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਅਧਿਆਪਨ ਵਿੱਚ ਸੁਧਾਰ ਲਿਆਉਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਸਿੱਖਿਆ ਨਾਲ ਹੀ ਸਮਾਜ ਵਿੱਚ ਸਹੀ ਬਦਲਾਵ ਲਿਆ ਸਕਦੇ ਹਾਂ।ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂੂਰ ਨੇ ਆਪਣੇ ਭਾਸ਼ਣ ਦੌਰਾਨ ਡਾ. ਨੀਰਾ ਸ਼ਰਮਾ ਜੀ ਦੇ ਇਸ ਤਰ੍ਹਾਂ ਦੀ ਕਾਰਜਸ਼ਾਲਾ ਦੇ ਆਯੋਜਨ ਕਰਵਾਉਣ ਦੀ ਪ੍ਰਸ਼ੰਸਾ ਕੀਤੀ ਅਤੇ ਡਾ. ਰਜਿੰਦਰ ਵਿਦਿਆ ਅਲੰਕਾਰ ਦੁਆਰਾ ਦੱਸੇ ਜੀਵਨ ਨੂੰ ਠੀਕ ਢੰਗ ਨਾਲ ਜੀਊਣ ਦੇ ਨੁਸਖੇ ਅਪਨਾਉਣ ਲਈ ਕਿਹਾ। ਅੰਤ ਵਿੱਚ ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ੍ਤਸ਼੍ਰੀਮਤੀ ਨੀਲਮ ਕਾਮਰਾ ਨੇ ਮੁੱਖ ਵਕਤਾ ਡਾ. ਰਜਿੰਦਰ ਵਿਦਿਆ ਅਲੰਕਾਰ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਨੂੰ ਅਪਨਾ ਕੇ ਹੀ ਅਸੀਂ ਚੰਗੇ ਵਿਅਕਤੀਤਵ ਦੀ ਉਸਾਰੀ ਕਰ ਸਕਦੇ ਹਾਂ।ਉਨ੍ਹਾਂ ਨੇ ਕਾਰਜਸ਼ਾਲਾ ਵਿੱਚ ਹਾਜ਼ਰ ਅਧਿਆਪਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਜਮਾਤ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਦੇ ਵਿਅਕਤੀਤਵ ਦੀ ਠੀਕ ਢੰਗ ਨਾਲ ਉਸਾਰੀ ਹੋ ਸਕੇ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵੀ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਇਸ ਕਾਰਜਸ਼ਾਲਾ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਸਹੀ ਢੰਗ ਨਾਲ ਅਪਨਾਉਣ ਦੀ ਅਪੀਲ ਕੀਤੀ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media