Friday, March 20, 2026

ਦਿੱਲੀ ਕਮੇਟੀ ਵੱਲੋਂ ਸਿੱਖਿਆ ਸੁਧਾਰਾਂ ਦੀ ਲੜੀ ਨੂੰ ਹੁੰਗਾਰਾ ਦੇਣ ਦੇ ਕਾਰਜ਼ ਜਾਰੀ

PPN2001201604ਨਵੀਂ ਦਿੱਲੀ, 20 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਦੇ ਮਿਆਰ ਨੂੰ ਸਕੂਲਾਂ ਵਿਚ ਉੱਚਾ ਚੁੱਕਣ ਵਾਸਤੇ ਵੱਖ-ਵੱਖ ਵਿਸ਼ਿਆਂ ਦੇ ਟੀਚਰਾਂ ਦੀਆਂ ਦੋ ਕਾਰਜਸ਼ਾਲਾਵਾਂ ਲਗਾਈਆਂ ਗਈਆਂ ਹਨ। ਕਮੇਟੀ ਦੀ ਸਕੂਲ ਏਜ਼ੂਕੇਸ਼ਨ ਕਾਉਂਸਿਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਵੱਲੋਂ ਸਿੱਖਿਆ ਸੁਧਾਰ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਨਕਾਰੀ ਦੇਣ ਦੌਰਾਨ ਇਹ ਖੁਲਾਸਾ ਕੀਤਾ। ਕਾਲਕਾ ਨੇ ਦੱਸਿਆ ਕਿ ਅਸੀਂ ਆਪਣੇ ਟੀਚਰਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਵਾਸਤੇ ਪਿੱਛਲੇ ਤਿੰਨ ਸਾਲਾਂ ਦੌਰਾਨ ਉਹ ਸਾਰੇ ਕਾਰਜ ਕੀਤੇ ਹਨ ਜਿਸਦੇ ਨਾਲ ਟੀਚਰਾਂ ਦਾ ਪੜਾਉਣ ਦਾ ਢੰਗ ਵਿਦਿਆਰਥੀ ਪੱਖੀ ਹੋਣ ਦੇ ਨਾਲ ਹੀ ਬਿਹਤਰ ਨਤੀਜ਼ੇ ਦੇਣ ਵਾਲਾ ਵੀ ਹੋਵੇ। ਬਾਅਦ ਕਮੇਟੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜ਼ਾ ਬੋਰਡ ਪ੍ਰੀਖਿਆਵਾਂ ਵਿਚ ਪ੍ਰਭਾਵਸ਼ਾਲੀ ਹੋਣ ਦੇ ਨਾਲ ਹੀ ਨਵੇਂ ਦਾਖਲਿਆਂ ਵਾਸਤੇ ਬੱਚਿਆਂ ਵੱਲੋਂ ਕੀਤੀ ਜਾ ਰਹੀ ਪਹੁੰਚ ਨੂੰ ਵੀ ਕਾਲਕਾ ਨੇ ਸਕੂਲਾਂ ਦੇੇ ਭਵਿੱਖ ਲਈ ਚੰਗਾ ਦੱਸਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਗਣਿਤ ਵਿਸ਼ੇ ਨੂੰ ਆਸਾਨ ਤਰੀਕੇ ਅਤੇ ਖੇਡ-ਖੇਡ ਵਿੱਚ ਸਿਖਾਉਣ ਦੀ ਕਲਾ ਨੂੰ ਟੀਚਰਾਂ ਵਿੱਚ ਸੁਰਜੀਤ ਕਰਨ ਵਾਸਤੇ ਵਿਕਲਪ ਸੰਸਥਾ ਦੇ ਦਿਨੇਸ਼ ਅਤੇ ਤਨਮਯ ਸਿਨਹਾ ਵੱਲੋਂ 46 ਪ੍ਰਾਈਮਰੀ ਟੀਚਰਾਂ ਨਾਲ ਗੁਰ ਸਾਂਝੇ ਕਰਨ ਦੀ ਵੀ ਕਾਲਕਾ ਨੇ ਜਾਣਕਾਰੀ ਦਿੱਤੀ। ਕਾਲਕਾ ਨੇ ਕਿਹਾ ਇਸੇ ਤਰਾਂ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੋਨੀ ਵਿਖੇ ਕਮੇਟੀ ਦੇ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਭੌਤਿਕ ਵਿਗਿਆਨ ਵਿਸ਼ੇ ਦੇ ਟੀਚਰਾਂ ਦੀ ਕਾਰਜਸ਼ਾਲਾ ਦੌਰਾਨ ਉਘੇ ਸਿੱਖਿਆਵਿਦ ਤੇ ਐਨ.ਪੀ.ਐਸ.ਸੀ ਦੇ ਸਾਬਕਾ ਚੇਅਰਮੈਨ ਡਾ. ਸੂਰਜ ਪ੍ਰਕਾਸ਼ ਨੇ ਵਿਸ਼ੇ ‘ਤੇ ਪਕੜ ਬਣਾਉਣ ਵਾਸਤੇ ਟੀਚਰਾਂ ਨੂੰ ਖਾਸ ਗੁਣ ਸਾਂਝੇ ਕੀਤੇ।ਕਾਲਕਾ ਨੇ ਸਾਫ ਕੀਤਾ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਕੂਲਾਂ ਦੇ ਮੌਜੂਦਾ ਢਾਂਚੇ ਨੂੰ ਤਰਕ ਸੰਗਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੀਆਂ ਕੀਤੀਆਂ ਜਾ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਸਿੱਟੇ ਪੰਥ ਤੇ ਕੌਮ ਲਈ ਆਉਣ ਵਾਲੇ ਸਮੇਂ ‘ਚ ਲਾਹੇਵੰਦ ਹੋਣਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply