Saturday, June 20, 2026

ਕੇ. ਜੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੀ ਸ਼ਬਦ ਕੀਰਤਨ ਪ੍ਰਤੀਯੋਗਤਾ ਕਰਵਾਈ

ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਕੇ. ਜੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੀ ਸ਼ਬਦ ਕੀਰਤਨ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਛੋਟੇ ਛੋਟੇ ਬੱਚਿਆਂ ਨੇ ਸੱਚੇ ਮਨ ਨਾਲ ਸ਼ਬਦਾਂ ਦਾ ਉਚਾਰਨ ਕੀਤਾ ਅਤੇ ਵਾਤਾਵਰਣ ਨੂੰ ਇਕ ਅਧਿਆਤਮਕ ਬਣਾ ਦਿੱਤਾ।ਵਿਦਿਆਰਥੀਆਂ ਵਲੋਂ ਪੋ੍ਰਗਰਾਮ ਦੀ ਸੁਰੂਆਤ ਸਕੂਲ ਸ਼ਬਦ ਦੇ ਨਾਲ ਕੀਤੀ ਗਈ ਛੋਟੇ ਛੋਟੇ ਬੱਚਿਆਂ ਨੇ ਬੜੇ ਪਿਆਰ ਨਾਲ “ਸਤਿਨਾਮ ਵਾਹਿਗੁਰੂ” ਦਾ ਜਾਪ ਕੀਤਾ।ਇਸ ਮੌਕੇ ਤੇ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੀ ਉਤਸ਼ਾਹ ਦੀ ਪ੍ਰੰਸਸਾ ਕੀਤੀ ਉਹਨਾਂ ਨੂੰ ਦੱਸਿਆ ਕਿ ਸਕੂਲ ਵਲੋਂ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦਾ ਮੁਖ ਉਦੇਸ਼ ਬੱਚਿਆਂ ਦਾ ਨੈਤਿਕਤਾ ਤੇ ਸਮਾਜਿਕ ਦ੍ਰਿਸ਼ਟੀ ਤੋਂ ਵਿਕਾਸ ਕਰਨਾ ਹੈ।ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਚੌਕਲੇਟ ਅਤੇ ਟੋਫੀਆਂ ਦਿਤੀਆਂ ਗਈਆਂ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply