Sunday, October 6, 2024

ਧਰਮ ਪ੍ਰਚਾਰ ਕਮੇਟੀ ਨੇ ‘ਸਿੱਖ ਇਤਿਹਾਸ ਤੇ ਗੁਰਬਾਣੀ ਕੰਠ ਲਹਿਰ’ ਤਹਿਤ ਧਾਰਮਿਕ ਮੁਕਾਬਲੇ ਕਰਵਾਏ

PPN2001201610ਅੰਮ੍ਰਿਤਸਰ, 20 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ‘ਸਿੱਖ ਇਤਿਹਾਸ ਤੇ ਗੁਰਬਾਣੀ ਕੰਠ ਲਹਿਰ’ ਤਹਿਤ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਓ ਮੰਡੀ ਵਿਖੇ ਦਰਜਾ ਪਹਿਲਾ ਤੇ ਦਰਜਾ ਦੂਸਰਾ ਦੇ ਮੁਕਾਬਲੇ ਕਰਵਾਏ ਗਏ।  ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਦਰਜੇ ਵਿੱਚ ਰਾਜਦੀਪ ਕੌਰ ਸਪੁੱਤਰੀ ਸ. ਸੁਖਵਿੰਦਰ ਸਿੰਘ ਜਮਾਤ ਛੇਵੀਂ ਨੇ ਪਹਿਲਾ ਸਥਾਨ, ਸ. ਦਿਲਜੀਤ ਸਿੰਘ ਸਪੁੱਤਰ ਸ. ਅਵਤਾਰ ਸਿੰਘ ਜਮਾਤ ਛੇਵੀਂ ਨੇ ਦੂਸਰਾ ਤੇ ਕੋਮਲਪ੍ਰੀਤ ਕੌਰ ਸਪੁੱਤਰੀ ਸ. ਜਸਵਿੰਦਰ ਸਿੰਘ ਜਮਾਤ ਸੱਤਵੀਂ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਦੂਜੇ ਦਰਜੇ ਵਿੱਚ ਅਮਨਦੀਪ ਕੌਰ ਸਪੁੱਤਰੀ ਸ. ਸੁਖਵਿੰਦਰ ਸਿੰਘ ਨੇ ਪਹਿਲਾ, ਸਰਬਜੀਤ ਕੌਰ ਸਪੁੱਤਰੀ ਸ. ਮਨਜੀਤ ਸਿੰਘ ਨੇ ਦੂਸਰਾ ਤੇ ਮਨਪ੍ਰੀਤ ਕੌਰ ਸਪੁੱਤਰੀ ਸ. ਕਿਰਪਾਲ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।ਹੌਂਸਲਾ ਅਫ਼ਜਾਈ ਪੁਜੀਸ਼ਨ ਇੰਦਰਪ੍ਰੀਤ ਕੌਰ ਸਪੁੱਤਰੀ ਸ. ਗੁਰਦੇਵ ਸਿੰਘ ਤੇ ਸਹਿਜਪ੍ਰੀਤ ਕੌਰ ਸਪੁੱਤਰੀ ਸ. ਹਰਪ੍ਰੀਤ ਸਿੰਘ  ਨੇ ਹਾਸਿਲ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ‘ਸਿੱਖ ਇਤਿਹਾਸ ਤੇ ਗੁਰਬਾਣੀ ਕੰਠ ਲਹਿਰ’ ਤਹਿਤ ਸ਼ੋ੍ਰਮਣੀ ਕਮੇਟੀ ਅਧੀਨ ਆਉਂਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਨਾਲ ਵਿਦਿਆਰਥੀਆਂ ਨੂੰ ਦੁਨਿਆਵੀ ਵਿਦਿਆ ਦੇ ਨਾਲੁਨਾਲ ਗੁਰਬਾਣੀ ਕੰਠ ਤੇ ਸਿੱਖ ਇਤਿਹਾਸ ਸਬੰਧੀ ਬਹੁੁਪੱਖੀ ਜਾਣਕਾਰੀ ਹਾਸਿਲ ਹੁੰਦੀ ਹੈ ਤਾਂ ਜੋ ਸਿੱਖ ਕੌਮ ਦਾ ਭਵਿੱਖ ਇਹ ਬੱਚੇ ਅਗਾਂਹ ਚੱਲ ਕੇ ਸਮਾਜ ਵਿੱਚ ਰੋਲ ਮਾਡਲ ਬਣ ਕੇ ਵਿਚਰ ਸਕਣ।ਸ. ਜੌੜਾਸਿੰਘਾ ਦੇ ਇਲਾਵਾ ਵਿਦਿਆਰਥਣਾਂ ਨੂੰ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਨੇ ਵੀ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਸੇਵਾ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਸਰਵਣ ਸਿੰਘ ਤੇ ਭਾਈ ਤਰਸੇਮ ਸਿੰਘ ਨੇ ਨਿਭਾਈ।ਇਸ ਉਪਰੰਤ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਪੁਰ ਆਈਆਂ ਵਿਦਿਆਰਥਣਾਂ ਨੂੰ ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸਕੂਲ ਦੀ ਪ੍ਰਿੰਸੀਪਲ ਬੀਬੀ ਮਨਿੰਦਰਪਾਲ ਕੌਰ ਨੇ ਇਨਾਮ ਤਕਸੀਮ ਕੀਤੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply