Thursday, June 25, 2026

ਏਜੰਟਾਂ ਨੇ ਕਈ ਘਰਾਂ ਵਿੱਚ ਜਗਦੇ ਚਿਰਾਗ ਬੁਝਾਏ- ਸੁੱਖ ਉਮਰਪੁਰਾ

PPN2101201602

ਬਟਾਲਾ, 20 ਜਨਵਰੀ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਐਡਵਾਇਜਰੀ ਕਮੇਟੀ ਦੇ ਮੈਂਬਰ ਪਸ਼ੂ ਭਲਾਈ ਵਿਭਾਗ ਪੰਜਾਬ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਕਿਹਾ ਕਿ 20 ਨੌਜਵਾਨ ਲਾਪਤਾ ਹੋਣ ਦਾ ਪਤਾ ਲੱਗਣ ‘ਤੇ ਜਿਥੇ ਉਹਨਾਂ ਦੇ ਪਰਿਵਾਰਕ ਮੈਂਬਰ ਦੁੱਖ ਵਿੱਚ ਬੈਠੇ ਹਨ ਉਥੇ ਜਿਹੜੇ ਵੀ ਇਨਸਾਨ ਨੇ ਖ਼ਬਰ ਸੁਣੀ ਹੈ ਉਸ ਨੇ ਹੀ ਇਸ ਦੀ ਨਿੰਦਾ ਕੀਤੀ ਹੈ। ਉਮਰਪੁਰਾ ਨੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਪੈਸੇ ਦੀ ਖਾਤਿਰ ਏਜੰਟਾਂ ਨੇ ਲੋਕਾਂ ਦੇ ਘਰ ਵਿੱਚ ਜੱਗਦੇ ਚਿਰਾਗ ਬੁਝ ਕੇ ਦਿਲਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਇਸ ਕਰਕੇ ਦੋਸ਼ੀਆਂ ‘ਤੇ ਸ਼ਖਤ ਤੋਂ ਸ਼ਖਤ ਕਰਵਾਈ ਕੀਤੀ ਜਾਵੇ। ਨੌਜਵਾਨਾਂ ਨੂੰ ਸੁਚੇਤ ਕਰਦਿਆਂ ਉਨਾਂ ਕਿਹਾ ਕਿ ਆਪਣੇ ਕਾਰੋਬਾਰਾਂ ਨੂੰ ਇਥੇ ਹੀ ਵਧਾਉਣ ਦੀ ਕੋਸ਼ਿਸ਼ ਕਰਕੇ ਹਮੇਸ਼ਾਂ ਮਾਪਿਆਂ ਦਾ ਸਹਿਯੋਗ ਦੇਣ। ਜਿੰਨਾਂ ਪਰਿਵਾਰਾਂ ਦੇ ਨੌਜਵਾਨ ਬੱਚੇ ਵਿਛੁੱੜ ਚੁੱਕੇ ਹਨ ਉਹਨਾਂ ਦਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਬਾਬਾ ਨਿਸ਼ਾਨ ਸਿੰਘ ਚਧੋਰਪੁਰਾ, ਹੀਰਾ ਸਿੰਘ ਬਹਾਦੁਰ ਹੁਸੈਨ, ਅਵਿਨਾਸ਼ ਕਲਿਆਣ, ਸੂਰਜ ਕਲਿਆਣ, ਰੋਹਿਤ ਜਸੋਹਤਰਾ, ਸਤਵਿੰਦਰ ਸਿੰਘ ਲਾਡੀ ,ਤਰਸੇਮ ਸਿੰਘ ਚਾਹਲ, ਸੰਦੀਪ ਸਿੰਘ ਚਾਹਲ, ਡਾ:ਮਨਜੀਤ ਸਿੰਘ ਚਾਹਲ, ਸੁਰਜੀਤ ਸਿੰਘ ਘੁੰਮਣ, ਕੁਲਦੀਪ ਸਿੰਘ ਨਾਗਰਾ ,ਗੁਰਪੀ੍ਰਤ ਸਿੰਘ ਉਮਰਪੁਰਾ, ਤਰਸੇਮ ਸਿੰਘ ਗਉਂਸਪੁਰਾ,ਗਗਨਦੀਪ ਸਿੰਘ ਗਉਂਸਪੁਰਾ, ਹੈਰੀ ਸੰਧੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply