Sunday, October 6, 2024

ਸਾਈਬਰ ਅੋਲੰਪਿਆਡ ‘ਚ ਦੂਸਰੇ ਸਥਾਨ ‘ਤੇ ਰਿਹਾ ਜੈਂਮਸ ਕੈਂਬ੍ਰਿਜ ਸਕੂਲ ਦਾ ਮਨਉਤਸਵ ਸਿੰਘ

ਬਟਾਲਾ, 21 ਜਨਵਰੀ (ਨਰਿੰਦਰ ਸਿੰਘ ਬਰਨਾਲ)- ਜੈਂਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੇ ਸਾਇੰਸ ਅੋਲੰਪਿਆਡ ਫਾਊਂਡੇਸ਼ਨ ਦੁਆਰਾ ਆਯੋਜਿਤ ਰਾਸ਼ਟਰੀ ਸਾਈਬਰ ਅੋਲੰਪਿਆਡ ਵਿੱਚ ਇਤਿਹਾਸ ਰਚਦੇ ਹੋਏ ਸਕੂਲ ਦੇ ਮਨਉਤਸਵ ਸਿੰਘ ਬੰਦੇਸ਼ਾ ਨੇ ਰਾਜ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਰਾਘਵ ਕਲਿਆਣ ਨੇ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਾਇੰਸ ਅੋਲੰਪਿਆਡ ਫਾਊਂਡੇਸ਼ਨ ਦੁਆਰਾ ਦੇਸ਼ ਭਰ ਵਿੱਚ ਆਯੋਜਿਤ ਕੀਤੇ ਗਏ ੧੫ ਵੇਂ ਸਾਈਬਰ ਅੋਲੰਪਿਆਡ ਦੇ ਐਲਾਨੇ ਗਏ ਨਤੀਜਿਆਂ ਵਿੱਚ ਜੈਂਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀ ਵਿਦਿਆਰਥਣਾਂ ਨੇ ਦੋ ਗੋਲਡ, ਦੋ ਚਾਂਦੀ ਅਤੇ ਦੋ ਕਾਂਸੇ ਤਗਮੇ ਜਿੱਤਣ ਦੇ ਨਾਲ ਨਾਲ ਹੋਰ ਉੱਚ ਸਥਾਨ ਹਾਸਿਲ ਕੀਤੇ ਹੈ।
ਸਕੂਲ ਦੇ ਪ੍ਰਿੰਸੀਪਲ ਪੁਸ਼ਪਰਾਜ ਸੋਨੀ ਨੇ ਦੱਸਿਆ ਕਿ ਸਕੂਲ ਦੇ ਮਾਉਤਸਵ ਸਿੰਘ ਬੰਦੇਸ਼ਾ ਨੇ ਪੰਜਾਬ ਵਿੱਚ ਦੂਸ਼ਰਾ ਸਥਾਨ ਜਿੱਤ ਕੇ ਇਕ ਪਾਸੇ ਜਿਥੇ ਤਗਮਾ ਜਿੱਤਿਆ ਹੈਉਥੇ ਦੂਰੇ ਪਾਸੇ ਉਸ ਨੇ ੨੫੦੦ ਰੁਪਏ ਦਾ ਨਕਦ ਇਨਾਮ ਵੀ ਹਾਸਿਲ ਕੀਤਾ ਹੈ। ਜਦਕਿ ਰਾਘਵ ਕਲਿਆਨ ਨੇ ਸ਼ਹਿਰ ਵਿੱਚਪਹਿਲਾਂ ਸਥਾਨ ਹਾਸਿਲ ਕਰ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਉਹਨਾਂ ਨੇ ਦੱਸਿਆ ਕਿਸਕੂਲ ਦੇ ਅਰਾਦਯ ਖੁਲਰ ਨੇ ਸੋਨੇ, ਰਿਤਿਕ ਮਹਾਜਨ ਨੇ ਚਾਂਦੀ ਅਤੇ ਕਰਨਦੀਪ ਸਿੰਘ ਅਤੇ ਨੀਸ਼ੂ ਨੇ ਕਰਮਵਾਰ ਕਾਂਸੇ ਦੇ ਤਗਮੇ ਜਿੱਤੇ ਹਨ।ਪ੍ਰਿੰਸੀਪਲ ਪੁਸ਼ਪਰਾਜ ਸੋਨੀ ਨੇ ਦੱਸਿਆ ਕਿ ਰਿਤਿਕ ਖੁਲਰ, ਨੂਰਕਮਲ ਕੌਰ, ਪਲਵੀਨ ਕੌਰ, ਗੁਰਸਿਮਰਨ ਦੀਪ ਕੌਰ, ਦਮਨਪ੍ਰੀਤ ਕੌਰ, ਅਨਮੋਲਪੀਤ ਕੌਰ, ਪ੍ਰਥਮ ਵਾਲੀਆ, ਐਸਵਰਿਆ ਸਿੰਘ, ਕਿਸ਼ਨੂਰ ਰਾਏ, ਮਹਿਕ ਸਹਿਦੇਵ, ਹਰਗੁਨ ਕੌਰ, ਅਰਮਾਨਦੀਪ ਸਿੰਘ, ਹਰਮੋਹਿਤ ਸਿੰਘ ਅਤੇ ਪ੍ਰਭਸਿਮਰਨ ਸਿੰਘ ਕੋਹਾੜ ਨੇ ਅੋਲੰਪਿਆਡ ਵਿੱਚ ਵਧੀਆ ਪ੍ਰਦਸ਼ਨ ਕਰਦੇ ਹੋਏ ਕਾਂਸੇ ਤਗਮਾ ਜਿੱਤਿਆ ਹੈ।ਜੈਂਮਸ ਕੈੰਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਪ੍ਰਬੰਧਕ ਸਮਿਤੀ ਦੇ ਚੇਅਰਮੈਨ ਸ਼੍ਰੀ ਰਜਿੰਦਰ ਸਿੰਘ ਸੰਘਾ, ਡਇਰੈਕਟਰ ਸ਼੍ਰੀ ਮਤੀ ਮਨਜੀਤ ਕ੍ਰੌ ਸੰਘਾ ਅਤੇ ਪ੍ਰਿੰਸੀਪਲ ਪੁਸ਼ਪਰਾਜ ਸੋਨੀ ਨੇ ਅੋਲੰਪਿਆਡ ਵਿੱਚ ਜੇਤੂ ਵਿਦਿਆਰਥੀਆਂ ਨੂੰ ਤਗਮਾ ਪਹਿਣਾ ਕੇ ਸਨਮਾਨਿਤ ਕੀਤਾ ਜਦ ਕਿ ਸਕੂਲ ਦੇ ਚੇਅਰਮੈਨ ਸ਼੍ਰੀ ਰਜਿੰਦਰ ਸਿੰਘ ਸੰਘਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ਜਿਸ ਦੇ ਫਲਸਰੂਪ ਇਸ ੳਪਲਬਧੀ ਨੂੰ ਹਾਸਿਲ ਕਰਨ ਵਿਚ ਸਫ਼ਲ ਹੋਏ ਹਨ ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply