Wednesday, April 29, 2026

ਕੇਂਦਰ ਸਰਕਾਰ ਗਰੀਬ ਲੋਕਾਂ ਦਾ ਆਰਥਿਕ ਸ਼ੋਸਣ ਕਰਨਾ ਬੰਦ ਕਰੇ- ਆਮ ਪਾਰਟੀ

PPN2101201608

ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਬਠਿੰਡਾ ਲੋਕ ਸਭਾ ਹਲਕਾ ਦੇ ਲੀਗਲ ਸੈਲ ਜੋਨ ਬਠਿੰਡਾ ਦੇ ਇੰਚਾਰਜ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸਿੰਦਰਪਾਲ ਸਿੰਘ ਧਲਿਓ ਬਠਿੰਡਾ ਲੋਕ ਸਭਾ ਹਲਕਾ ਦੇ ਯੂਥ ਵਿੰਗ ਦੇ ਇੰਚਾਰਜ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਸਰਕਾਰ ਨੇ ਅੰਤਰ ਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 30 ਡਾਲਰ ਵੈਰਲ ਤੋਂ ਘੱਟ ਹੋ ਗਿਆ ਹੈ ਜੋ ਕਿ ਪਿਛਲੇ 15 ਸਾਲਾਂ ਵਿੱਚ ਕੱਚੇ ਤੇਲ ਦੀ ਕੀਮਤ ਸਭ ਤੋਂ ਘੱਟ ਹੈ। ਪਰ ਇਸ ਦਾ ਫਾਇਦਾ ਆਮ ਲੋਕਾਂ ਨੂੰ ਮੋਦੀ ਸਰਕਾਰ ਨਹੀਂ ਦੇ ਰਹੀ। ਪਿਛਲੇ ਇੱਕ ਮਹੀਨੇ ਵਿੱਚ ਕੇਂਦਰ ਸਰਕਾਰ ਨੇ ਤੇਲ ਦੇ ਉਪਰ ਦੋ ਰੁਪਏ ਦੀ ਐਕਸਾਈਜ ਡਿਊਟੀ ਦੋ ਵਾਰ ਵਧਾ ਦਿੱਤੀ ਹੈ ਅਤੇ ਜੋ ਤੇਲ ਦੀਆਂ ਕੀਮਤਾਂ ਘਟਣ ਦਾ ਫਾਇਦਾ ਆਮ ਲੋਕਾਂ ਨੂੰ ਖਾਸ ਕਰਕੇ ਕਿਸਾਨ ਵਰਗ ਨੂੰ ਅਤੇ ਟਰਾਂਸਪੋਰਟ ਕਾਰੋਬਾਰ ਨੂੰ ਹੋਣਾ ਸੀ ਉਸ ਨੂੰ ਆਮ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ। ਇਹ ਕੇਂਦਰ ਸਰਕਾਰ ਦੀ ਲੋਕਮਾਰੂ ਨੀਤੀ ਹੈ। ਜਦ ਅੰਤਰ ਰਾਸ਼ਟਰੀ ਵਿੱਚ ਬਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਉਸ ਦਾ ਬੋਝ ਆਮ ਲੋਕਾਂ ਤੇ ਨਾਲ ਦੀ ਨਾਲ ਪਾ ਦਿੱਤਾ ਜਾਂਦਾ ਹੈ ਅਤੇ ਉਸ ਸਮੇਂ ਕੀਮਤ ਵਧਣ ਦੇ ਨਾਲ ਨਾਲ ਜੋ ਕੀਮਤ ਵਧੀ ਹੈ ਉਸ ਤੇ ਐਕਸਾਈਜ ਡਿਊਟੀ ਦਾ ਜੋ ਵਾਧਾ ਹੁੰਦਾ ਹੈ ਜਾਂ ਹੋਰ ਟੈਕਸਾ ਦਾ ਵਾਧਾ ਹੁੰਦਾ ਹੈ ਉਸਨੂੰ ਕੇਂਦਰ ਅਤੇ ਰਾਜ ਸਰਕਾਰ ਵਧਾ ਦਿੰਦੀਆਂ ਹਨ ਅਤੇ ਉਸ ਸਮੇਂ ਇਹ ਨਹੀਂ ਕੀਤਾ ਜਾਂਦਾ ਕਿ ਜੋ ਕੀਮਤ ਵਧੀ ਹੈ ਉਸਨੂੰ ਹੀ ਵਧਾਇਆ ਜਾਵੇ ਨਾ ਕਿ ਟੈਕਸਾ ਨੂੰ ਪਰ ਜਦ ਹੁਣ ਕੀਮਤਾ ਘਟੀਆ ਹਨ ਤਾਂ ਉਹਨਾਂ ਦਾ ਫਾਇਦਾ ਆਮ ਲੋਕਾਂ ਨੂੰ ਦੇਣ ਦੀ ਥਾਂ ਟੈਕਸ ਦੇ ਰੂਪ ਵਿੱਚ ਅਰਬਾ ਰੁਪਏ ਦਾ ਫਾਇਦਾ ਸਰਕਾਰ ਆਪਣਾ ਕਰ ਰਹੀ ਹੈ। ਜਦ ਕਿ ਮੋਦੀ ਨੇ ਸਤ੍ਹਾ ਵਿੱਚ ਆਉਣ ਲਈ ਲੋਕਾਂ ਨੂੰ ਅੱਛੇ ਦਿਨ ਆਉਣ ਦਾ ਸੁਪਨਾ ਦਿਖਾਇਆ ਸੀ ਪਰ ਭਾਰਤੀ ਆਰਥਿਕ ਹਾਲਤ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਹੈ ਅਤੇ ਦੇਸ਼ ਆਰਥਿਕ ਮੰਦੇ ਵੱਲ ਜਾ ਰਿਹਾ ਹੈ ਕਿਸਾਨੀ ਅਤੇ ਵਪਾਰ ਮੰਦੀ ਦੇ ਸ਼ਿਕਾਰ ਹਨ ਜੇਕਰ ਤੇਲ ਦੀਆਂ ਕੀਮਤਾਂ ਘਟਣ ਦਾ ਫਾਇਦਾ ਲੋਕਾਂ ਨੂੰ ਦਿੱਤਾ ਜਾਂਦਾ ਤਾ ਜੋ ਕਿਸਾਨ ਸਭ ਤੋਂ ਵੱਧ ਡੀਜਲ ਦਾ ਇਸਤੇਮਾਲ ਕਰਦੇ ਹਨ ਦੀ ਆਰਥਿਕ ਹਾਲਤ ਸੁਧਰਦੀ ਅਤੇ ਉਹ ਆਰਥਿਕ ਮੰਦਹਾਲੀ ਤੋਂ ਬਚਦੇ। ਪਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਘਟਣ ਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ। ਜਿਸ ਤੋਂ ਕਿ ਮੋਦੀ ਸਰਕਾਰ ਦੇ ਲੋਕ ਮਾਰੂ ਨੀਤੀ ਦਾ ਪ੍ਰਗਟਾਵਾ ਹੁੰਦਾ ਹੈ। ਜੇਕਰ ਅੰਤਰ ਰਾਸ਼ਟਰੀ ਦੇ ਕੀਮਤ ਮੁੱਲ ਨੁੰ ਦੇਖਿਆ ਜਾਵੇ ਤਾਂ ਇਸ ਟਾਈਮ ਡੀਜਲ ਦੀ ਕੀਮਤ ਵੱਧ ਤੋਂ ਵੱਧ 25 ਰੁਪਏ ਲੀਟਰ ਅਤੇ ਪੈਟਰੋਲ 38 ਰੁਪਏ ਲੀਟਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਗਰੀਬ ਲੋਕਾਂ ਦਾ ਆਰਥਿਕ ਸ਼ੋਸਣ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਤੇਲ ਦੀਆਂ ਘਟੀਆ ਕੀਮਤਾ ਦਾ ਫਾਇਦਾ ਆਮ ਲੋਕਾਂ ਨੂੰ ਦਿੱਤਾ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply