Sunday, April 26, 2026

ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਜ਼ਿਲ੍ਹੇ ਦੇ 52 ਬੱਚਿਆਂ ਦੀ ਕੌਮੀ ਅਵਾਰਡ ਲਈ ਹੋਈ ਚੋਣ

ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਬਠਿੰਡਾ ਦੇ ਵੱਖ ਵੱਖ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ 52 ਬੱਚਿਆਂ ਦੀ ਚੁਣ ਕੌਮ ਅਵਾਰਡ ਲਈ ਕੀਤੀ ਗਈ ਹੈ। ਉਕਤ ਬੱਚਿਆਂ ਨੂੰ ਕੌਮੀ ਅਵਾਰਡ ਸਰਟੀਫਿਕੇਟ ਫਰਵਰੀ ਮਹੀਨੇ ਵਿੱਚ ਗੱਦਪੁਰੀ (ਫਰੀਦਾਬਾਦ) ਵਿਖੇ ਪ੍ਰਦਾਨ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਭਾਰਤ ਸਕਾਊਟ ਐਂਡ ਗਾਈਡ ਵੱਲੋਂ ਪ੍ਰਾਇਮਰੀ ਸਕੂਲਾਂ ਦਾ ਕੌਮੀ ਅਵਾਰਡ ਚੋਣ ਕੈਂਪ ਇਸ ਵਾਰ ਫਰੀਦਕੋਟ ਵਿਖੇ ਲਗਾਇਆ ਗਿਆ ਸੀ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਮਲਕਾਣਾ , ਦਿਉਣ ਮੇਨ, ਲਹਿਰਾ ਬਸਤੀ , ਲਹਿਰਾ ਮੁਹੱਬਤ, ਜੰਗੀਰਾਣਾ , ਤੁੰਗਵਾਲੀ ਬ੍ਰਾਂਚ ਅਤੇ ਬੰਗੀ ਦੇ ਕੁੱਲ 52 ਬੱਚੇ ਜਿੰਨ੍ਹਾਂ ਵਿੱਚ 12 ਲੜਕੀਆਂ ਵੀ ਸ਼ਾਮਿਲ ਹਨ ਦੀ ਚੋਣ ਸਕਾਊਟਿੰਗ ਦੇ ਨੈਸ਼ਨਲ ਹੈੱਡ ਕੁਆਰਟਰ ਦਿੱਲੀ ਵੱਲੋਂ ਪ੍ਰਾਇਮਰੀ ਪੱਧਰ ਦੇ ਸਰਵੋਤਮ ਕੌਮੀ ਅਵਾਰਡ ‘ਗੋਲਡਨ ਐਰੋ’ ਲਈ ਕੀਤੀ ਗਈ ਹੈ। ਜਿਕਰਯੋਗ ਹੈ ਕਿ ਉਕਤ ਬੱਚੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਰਾਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਕੂਲ ਅਧਿਆਪਕਾਂ ਦੀ ਅਗਵਾਈ ਵਿੱਚ ਪਿਛਲੇ ਕਈ ਸਾਲਾਂ ਤੋਂ ਸਕਾਊਟਿੰਗ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਸਨ। ਬੱਚਿਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਸਾਂਝੀ ਕਰਦਿਆਂ ਡੀ.ਈ.ਓ (ਸੈਕੰਡਰੀ) ਡਾ. ਅਮਰਜੀਤ ਕੌਰ ਤੇ ਡੀ.ਈ.ਓ. ਪ੍ਰਾਇਮਰੀ. ਰਾਜਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਇਸ ਪ੍ਰਾਪਤੀ ਪਿੱਛੇ ਅਸਲ ਹੱਥ ਉਨ੍ਹਾਂ ਦੇ ਅਧਿਆਪਕਾਂ ਦਾ ਹੈ, ਜਿਸਦੇ ਲਈ ਸਮੂਹ ਸਕੂਲ ਵਧਾਈ ਦੇ ਪਾਤਰ ਹਨ। ਜ਼ਿਲ੍ਹਾ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਬਰਾੜ , ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਹਰਦਰਸ਼ਨ ਸਿੰਘ ਸੋਹਲ ਨੇ ਬੱਚਿਆਂ ਦੀ ਵੱਡੇ ਪੱਧਰ ਦੇ ਕੌਮੀ ਅਵਾਰਡ ਲਈ ਚੋਣ ਹੋਣ ਤੇ ਅਧਿਆਪਕਾਂ ਤੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ । ਕੌਮੀ ਅਵਾਰਡ ਲਈ ਚੋਣ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਲਕਾਣਾ ਤੋਂ ਹੈੱਡ ਮਾਸਟਰ ਰਣਜੀਤ ਸਿੰਘ ਬਰਾੜ ਜੋ ਕਿ ਸਕਾਊਟਿੰਗ ਵਿੰਗ ਪ੍ਰਾਇਮਰੀ ਦੇ ਜ਼ਿਲ੍ਹਾ ਕਮਿਸ਼ਨਰ ਵੀ ਹਨ ਦੇ 7 ਲੜਕੇ, ਸਰਕਾਰੀ ਐਲੀਮੈਂਟਰੀ ਸਕੂਲ ਜੰਗੀਰਾਣਾ ਤੋਂ ਅਧਿਆਪਕ ਬਲਵੀਰ ਸਿੰਘ ਦੀ ਅਗਵਾਈ ਵਿੱਚ 11 ਲੜਕੇ, ਸ਼੍ਰੀ ਮਤੀ ਪ੍ਰਿਤਪਾਲ ਕੌਰ ਤੁੰਗਵਾਲੀ ਦੀਆਂ 4 ਲੜਕੀਆਂ ਤੇ 1 ਲੜਕਾ, ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਬਸਤੀ ਦੇ 8 ਲੜਕੇ, ਲਹਿਰਾ ਮੁਹੱਬਤ ਦੇ 3 ਲੜਕੇ, ਸਰਕਾਰੀ ਐਲੀਮੈਂਟਰੀ ਸਕੂਲ ਬੰਗੀ ਤੋਂ ਅਧਿਆਪਕ ਜਗਪਾਲ ਸਿੰਘ ਦੇ 4 ਬੱਚੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦਿਉਣ ਮੇਨ ਦੇ ਅਧਿਆਪਕ ਰਾਜਿੰਦਰ ਸਿੰਘ ਦੇ 6 ਲੜਕੇ ਅਤੇ 8 ਲੜਕੀਆਂ ਦੀ ਚੋਣ ਇਸ ਅਵਾਰਡ ਲਈ ਕੀਤੀ ਗਈ ਹੈ। ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕਾਊਟਿੰਗ ਦੇ ਪ੍ਰਾਇਮਰੀ ਵਿੰਗ ਕੱਬ ਸੈਕਸ਼ਨ ਵਿੱਚੋਂ ਬਠਿੰਡਾ ਜ਼ਿਲ੍ਹਾ ਨੇ ਦੂਸਰਾ ਸਥਾਨ ਅਤੇ ਲੜਕੀਆਂ ਦੇ ਬੁਲਬੁਲ ਸੈਕਸ਼ਨ ਵਿੱਚ ਜ਼ਿਲ੍ਹੇ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਦਰਸ਼ਨ ਸਿੰਘ ਜੀਦਾ ਨੇ ਜ਼ਿਲ੍ਹੇ ਦੇ ਬਲਾਕਾਂ ਵਿੱਚੋਂ ਬਲਾਕ ਬਠਿੰਡਾ ਦੇ ਸੱਭ ਤੋਂ ਵੱਧ 14 ਬੱਚਿਆਂ ਦੀ ਚੋਣ ਹੋਣ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਿਉਣ ਮੇਨ ਦੇ ਅਧਿਆਪਕ ਰਾਜਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਸਕਾਊਟਿੰਗ ਗਤੀਵਿਧੀਆਂ ਅੱਗੇ ਵੀ ਵਧ ਚੜ੍ਹ ਕੇ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਆਪ ਵੀ ਸਮਾਂ ਕੱਢ ਕੇ ਦਿਉਣ ਮੇਨ ਸਕੂਲ ਦੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply