ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਖੁਰਮਣੀਆ)- ਪੰਚਾਇਤ ਸੰਮਤੀ ਵੇਰਕਾ ਦੇ ਸੁਪਰਡੈਂਟ ਤੇ ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਪੁਸਤਕ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਸ੍ਰ. ਹਰਜਿੰਦਰ ਸਿੰਘ ਸੰਧੂ ਜਿਲਾ ਵਿਕਾਸ ਤੇ ਪੰਚਾਇਤ ਅੰਮ੍ਰਿਤਸਰ ਨੂੰ ਭੇਟ ਕੀਤੀ।ਇਸ ਮੋਕੇ ਤੇ ਮੁਬਾਰਕ ਸਿੰਘ ਸੋਢੀ, ਗੁਰਪ੍ਰਤਾਪ ਸਿੰਘ ਵੇਰਕਾ, ਸ੍ਰੀਮਤੀ ਰਾਜਬੀਰ ਕੋਰ, ਕੁਲਵੰਤ ਸਿੰਘ ਰਮਦਾਸ, ਅਸ਼ੋਕ ਕੁਮਾਰ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵੀ ਹਾਜਰ ਸਨ।ਮੁਬਾਰਕ ਸਿੰਘ ਨੇ ਬਾਸਰਕੇ ਨੂੰ ਮੁਬਾਰਕ ਦੇਦਿਆਂ ਕਿਹਾ ਕਿ ਇਸ ਕਿਤਾਬ ਵਿਚ ਬਾਸਰਕੇ ਦਾ ਇਤਿਹਾਸ ਪ੍ਰਮੁੱਖ ਸਖਸੀਅਤਾਂ ਦੇ ਵਰਨਣ ਨਾਲ ਪਿੰਡ ਦੇ ਵੱਖ ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ ਹੈ ਅਤੇ ਇਹ ਪੁਸਤਕ ਸਾਂਭਣਯੋਗ ਹੈ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media