Thursday, June 25, 2026

ਜਥੇ: ਅਵਤਾਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ

ਅੰਮ੍ਰਿਤਸਰ, 22 ਜਨਵਰੀ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੰਜਾਬੀ ਨੌਜਵਾਨਾਂ ਦੀ ਦੱਖਣੀ ਅਮਰੀਕਾ ਦੇ ਨੇੜੇ ਕਿਸ਼ਤੀ ਡੁੱਬਣ ਅਤੇ ਅਮਰੀਕਨ ਏਅਰਲਾਈਨਜ਼ ਦੀ ਉਡਾਨ ਵਿੱਚੋਂ ਇਕ ਸਿੱਖ ਨੂੰ ਲਾਹੁਣ ਸਬੰਧੀ ਵੱਖ-ਵੱਖ ਪੱਤਰਕਾਵਾਂ ਲਿਖੀਆਂ ਹਨ।
ਕੋਲੰਬੀਆ ਨੇੜੇ ਪੰਜਾਬੀ ਨੌਜਵਾਨਾਂ ਦੀ ਕਿਸ਼ਤੀ ਡੁੱਬਣ ਬਾਰੇ ਲਿਖੇ ਪੱਤਰ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਵਾਪਰੇ ਦੁੱਖਦਾਈ ਹਾਦਸੇ ਵਿੱਚ ਤਕਰਬਿਨ 22-24 ਨੌਜਵਾਨਾਂ ਦੀ ਡੁੱਬਣ ਦੀ ਖਬਰ ਹੈ।ਉਨ੍ਹਾਂ ਸ੍ਰੀਮਤੀ ਸੁਸ਼ਮਾ ਸਵਰਾਜ ਦਾ ਧਿਆਨ ਇਸ ਮੰਦਭਾਗੀ ਘਟਨਾ ਵੱਲ ਦੁਆਉਂਦਿਆਂ ਕਿਹਾ ਕਿ ਉਹ ਆਪਣੀ ਨਿਜੀ ਦਿਲਚਸਪੀ ਲੈ ਕੇ ਸਬੰਧਤ ਪ੍ਰੀਵਾਰਾਂ ਨੂੰ ਰਾਹਤ ਦੇਣ, ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਪ੍ਰੀਵਾਰਾਂ ਤੀਕ ਪਹੁੰਚਾਉਣ ਅਤੇ ਡੁੱਬਣ ਵਾਲੇ ਨੌਜਵਾਨਾਂ ਦੀ ਭਾਲ ਲਈ ਠੋਸ ਉਪਰਾਲਿਆਂ ਤਹਿਤ ਯਤਨ ਕਰਨ।ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਨੂੰ ਇਹ ਮਾਮਲਾ ਭਾਰਤ ਦੇ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆ ਅਤੇ ਪਨਾਮਾ ਦੀ ਸਰਕਾਰ ਕੋਲ ਉਠਾਉਣ ਲਈ ਵੀ ਕਿਹਾ।
ਜਥੇਦਾਰ ਅਵਤਾਰ ਸਿੰਘ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖੇ ਆਪਣੇ ਦੂਜੇ ਪੱਤਰ ਵਿੱਚ ਸਿੱਖ ਸਮੁਦਾਏ ਨਾਲ ਵਾਪਰੀ ਇਕ ਹੋਰ ਨਸਲੀ ਘਟਨਾ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਅਮਰੀਕਾ ਵਿੱਚ ਹੋਏ 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਤੇ ਵਿਸ਼ਵ ਪੱਧਰ ‘ਤੇ ਨਸਲੀ ਹਮਲਿਆਂ ‘ਚ ਬਹੁਤ ਵਾਧਾ ਹੋਇਆ ਹੈ।ਇਹ ਇਕ ਵ’ਡੀ ਚਿੰਤਾ ਵਾਲੀ ਗ’ਲ ਹੈ।ਉਨ੍ਹਾਂ ਹੁਣੁੇਹੁਣੇ ਤਾਜੀ ਵਾਪਰੀ ਘਟਨਾ ਵਿੱਚ ਅਮਰੀਕਨ ਏਅਰਲਾਈਨਜ਼ ਦੀ ਉਡਾਨ ਵਿੱਚ ਇਕ ਸਿੱਖ ਨੂੰ ਜਹਾਜ਼ ਦੇ ਕਪਤਾਨ ਵੱਲੋਂ ਅਸੁਰੱਖਿਅਤ ਮਹਿਸੂਸ ਕਰਦਿਆਂ ਉਸ ਜਹਾਜ਼ ਵਿਵਿੱਚ ਸਵਾਰ ਨਹੀਂ ਹੋਣ ਦਿ’ਤਾ ਗਿਆ।ਉਨ੍ਹਾਂ ਸਪ’ਸ਼ਟ ਕੀਤਾ ਕਿ ਪਿਛਲੇ ਮਹੀਨੇ ਟੋਰਾਂਟੋ ਤੋਂ ਨਿਊਯਾਰਕ ਜਾਣ ਵਾਲੀ ਉਡਾਨ ਨੰਬਰ 44718 ਤੇ ਇਹ ਘਟਨਾ ਵਾਪਰੀ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਨਸਲੀ ਘਟਨਾਵਾਂ ਵਾਪਰਨੀਆਂ ਵਿਸ਼ਵ ਦੇ ਹੋਰਨਾਂ ਦੇਸਾਂ ਵਿੱਚ ਇਨ੍ਹਾਂ ਪ੍ਰਤੀ ਜਾਗਰੂਕਤਾ ਦੀ ਘਾਟ ਤੋਂ ਇਲਾਵਾ ਹੋਰ ਕੁਝ ਨਹੀਂ ਹੈ।ਉਨ੍ਹਾਂ ਕਿਹਾ ਕਿ ਇਸ ਲਈ ਮੈਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਨਿਜੀ ਦਿਲਚਸਪੀ ਲੈ ਕੇ ਸਬੰਧਤ ਏਅਰ ਕੰਪਨੀ ਦੇ ਪ੍ਰਬੰਧਕਾਂ ਅੱਗੇ ਇਸ ਮਾਮਲੇ ਨੂੰ ਉਠਾਓ ਤਾਂ ਕਿ ਭਵਿੱਖ ਵਿੱਚ ਸਿੱਖਾਂ ਨਾਲ ਅਜਿਹੀਆਂ ਹੋ ਰਹੀਆਂ ਨਸਲੀ ਘਟਨਾਵਾਂ ਨੂੰ ਰੋਕਿਆ ਜਾ ਸਕੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply