Sunday, March 15, 2026

ਅੰਮ੍ਰਿਤ ਛਕਾਉਣ ਦੇ ਵਿਧੀ ਵਿਧਾਨ ਵਿੱਚ ਤਬਦੀਲੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ- ਭਾਈ ਮੇਜਰ ਸਿੰਘ ਪੰਜ ਪਿਆਰਾ

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜ ਪਿਆਰਿਆ ਨੇ ਇੱਕ ਵਾਰੀ ਫਿਰ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦਾ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਅਧਿਕਾਰ ਨਹੀ ਹੈ ਤੇ ਅੰਮ੍ਰਿਤ ਪਾਨ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ 14 ਸਾਲ ਲਗਾ ਕੇ ਤਿਆਰ ਕੀਤੀ ਗਈ ਰਹਿਤ ਮਰਿਆਦਾ ਅਨੁਸਾਰ ਹੀ ਛਕਾਇਆ ਜਾ ਸਕਦਾ ਹੈ ਤੇ ਆਪਣੀ ਮਨਮਾਨੀ ਕਰਕੇ ਮਰਿਆਦਾ ਦੀ ਉਲੰਘਣਾ ਕਰਕੇ ਅੰਮ੍ਰਿਤ ਪਾਨ ਕਰਨਾ ਜਾਂ ਕਰਾਉਣਾ ਹੈ ਪzzਵਾਨ ਨਹੀ ਕੀਤਾ ਜਾ ਸਕਦਾ।
ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਮੇਜਰ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਿਸੇ ਵੀ ਕੀਮਤ ਤੇ ਠੇਸ ਨਹੀ ਪਹੁੰਚਾਈ ਜਾ ਸਕਦੀ ਕਿਉਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਸੰਸਥਾ ਹੈ ਅਤੇ ਹਰ ਨਾਨਕ ਨਾਮ ਸ਼ਰਧਾਲੂ ਦਾ ਸਿਰ ਇਸ ਅਲਾਹੀ ਤਖਤ ਅੱਗੇ ਝੁਕਦਾ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਨੂੰ ਬਣਾਉਣ ਵਿੱਚ 14 ਸਾਲ ਦਾ ਲੰਮਾ ਸਮਾਂ ਲੱਗਾ ਸੀ ਤੇ ਸਿੱਖ ਬੁੱਧੀਜੀਵੀ ਵਰਗ ਨੇ ਬੜੀ ਮਿਹਨਤ ਤੇ ਵਿਚਾਰਾ ਕਰਨ ਉਪਰੰਤ ਇਹ ਬਹੁਮੁੱਲਾ ਖਰੜਾ ਤਿਆਰ ਕੀਤਾ ਸੀ ਜਿਸ ਨੂੰ ਪ੍ਰਵਾਨ ਕਰਨ ਲਈ ਹਰ ਸਿੱਖ ਪਾਬੰਦ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੈ ਤੇ ਪ੍ਰਵਾਨਿਤ ਬਾਣੀਆ ਪੜ੍ਹ ਕੇ ਹੀ ਮਰਿਆਦਾ ਅਨੁਸਾਰ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕੁਝ ਲੋਕ ਆਪਣੀ ਮਰਜ਼ੀ ਨਾਲ ਹੀ ਅੰਮ੍ਰਿਤ ਛਕਾਉਣ ਦੀ ਵਿਧੀ ਵਿਧਾਨ ਵਿੱਚ ਤਬਦੀਲੀ ਕਰ ਰਹੇ ਹਨ ਜਿਹੜਾ ਕਿਸੇ ਵੀ ਸੂਰਤ ਵਿੱਚ ਦਰੁਸਤ ਨਹੀ ਹੈ ਅਤੇ ਨਾ ਹੀ ਬਰਦਾਸ਼ਤ ਕੀਤਾ ਜਾ ਸਕਦਾ ਹੈ ਅਜਿਹੇ ਵਿਅਕਤੀਆ ਕੋਲੋ ਛੱਕਿਆ ਅੰਮ੍ਰਿਤ ਪ੍ਰਵਾਨ ਨਹੀ ਮੰਨਿਆ ਜਾ ਸਕਦਾ।
ਭਾਈ ਮੇਜਰ ਸਿੰਘ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰੀਬ 24 ਸਾਲ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾਅ ਚੁੱਕੇ ਹਨ ਅਤੇ ਸੇਵਾ ਮੁਕਤੀ ਤੇ ਬਾਅਦ ਵੀ ਉਹ ਅੰਮ੍ਰਿਤ ਛਕਾਉਣ ਲਈ ਥਾਂ ਥਾਂ ਤੇ ਕੈਂਪ ਲਗਾ ਕੇ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਪਾਠ ਪੜਾਉਣ ਦੇ ਨਾਲ ਨਾਲ ਪ੍ਰਵਾਨਿਤ ਬਾਣੀਆ ਪੜ੍ਹ ਕੇ ਹੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸੰਗਤਾਂ ਨੂੰ ਛਕਾਉਦੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤ ਦਾ ਬਾਟਾ ਵੀ ਪੰਜ ਪਿਆਰੇ ਹੀ ਤਿਆਰ ਕਰ ਸਕਦੇ ਹਨ ਇਹਨਾਂ ਦੀ ਗਿਣਤੀ ਵਿੱਚ ਵਾਧ ਘਾਟ ਨਹੀ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਜੇਕਰ ਮਰਿਆਦਾ ਸਬੰਧੀ ਕਿਸੇ ਨੂੰ ਕੋਈ ਭਰਮ ਭੁਲੇਖਾ ਹੈ ਤਾਂ ਉਹ ਪੰਜ ਪਿਆਰਿਆ ਨਾਲ ਜਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਾਬਤਾ ਕਾਇਮ ਕਰਕੇ ਮਰਿਆਦਾ ਬਾਰੇ ਜਾਣਕਾਰੀ ਲੈ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚੋ ਰਹਿਤ ਮਰਿਆਦਾ ਦੀ ਕਾਪੀ ਭੇਂਟਾ ਰਹਿਤ ਹਾਸਲ ਕੀਤੀ ਜਾ ਸਕਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply