ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਪੰਜਾਬ ਗੇਮਜ਼ 14 ਤੋਂ 19 ਫਰਵਰੀ 2016 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲਾ ਖੇਡ ਅਫ਼ਸਰ ਸ਼੍ਰੀਮਤੀ ਸਰੋਜ ਬਾਲਾ ਧੀਮਾਨ ਨੇ ਦਿੱਤੀ। ਉਨਾਂ ਦੱਸਿਆ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਪੰਜਾਬ ਗੇਮਜ ਵਿੱਚ ਗੇਮ ਬਾਸਕਟਬਾਲ, ਫੁੱਟਬਾਲ, ਹੈਂਡਬਾਲ, ਸਾਈਕਲਿੰਗ ਦੇ ਟੂਰਨਾਂਮੈਂਟ ਲੁਧਿਆਣਾ ਵਿਖੇ, ਹਾਕੀ ਮੈਨ, ਬੈਂਡਮਿੰਟਨ, ਸੂਟਿੰਗ ਦੇ ਟੂਰਨਾਮੈਂਟ ਜਲੰਧਰ ਵਿਖੇ ਹੋ ਰਹੇ ਹਨ। ਇਸੇ ਤਰਾਂ ਵੇਟ ਲਿਫਟਿੰਗ, ਵਾਲੀਬਾਲ, ਜਿਮਨਾਸਟਿਕ ਸਮੇਤ ਰਿਦਮਿਕ, ਅਰਚਰੀ, ਫੇਨਸਿੰਗ ਦੇ ਟੂਰਨਾਂਮੈਂਟ ਪਟਿਆਲਾ ਵਿਖੇ, ਬਾਕਸਿੰਗ, ਕੁਸ਼ਤੀ, ਜੁਡੋ ਦੇ ਟੂਰਨਾਮੈਂਟ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ, ਤੈਰਾਕੀ, ਟੇਬਲ ਟੇਨਿਸ, ਹਾਕੀ ਵੂਮੈਨ ਦੇ ਟੂਰਨਾਂਮੈਂਟ ਐਸ.ਏ.ਐਸ. ਨਗਰ ਵਿਖੇ ਹੋਣਗੇ। ਗੇਮ ਐਥਲੈਟਿਕਸ, ਰੋਲਰ ਸਕੇਟਿੰਗ, ਖੋਹ-ਖੋਹ ਦੇ ਟੂਰਨਾਮੈਂਟ ਸੰਗਰੂਰ ਵਿਖੇ ਅਤੇ ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਦੇ ਟੂਰਨਾਂਮੈਂਟ ਬਠਿੰਡਾ ਵਿਖੇ ਆਯੋਜਿਤ ਹੋ ਰਹੇ ਹਨ।ਇਨਾਂ ਟੂਰਨਾਂਮੈਂਟ ਲਈ ਪੰਜਾਬ ਗੇਮਾਂ ਵਿਚ ਭਾਗ ਦਿਵਾਉਣ ਲਈ ਬਠਿੰਡਾ ਜ਼ਿਲੇ ਦੀਆਂ ਉਪਰੋਕਤ ਗੇਮਾਂ ਲਈ ਟੀਮ ਦੀ ਸਿਲੈਕਸ਼ਨ ਕੀਤੀ ਜਾਣੀ ਹੈ, ਇਨਾਂ ਗੇਮਾਂ ਦੇ ਟਰਾਇਲ ਵੱਖ-ਵੱਖ ਸਥਾਨਾਂ ‘ਤੇ 28 ਜਨਵਰੀ ਨੂੰ ਸਵੇਰੇ 11:00 ਵਜੇ ਰੱਖੇ ਗਏ ਹਨ। ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ, ਖਿਡਾਰਨਾਂ ਦੀ ਜਨਮ ਮਿਤੀ 1-1-1990 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ, ਖਿਡਾਰਨ ਦੀ ਉਮਰ 19 ਸਾਲ ਤੋਂ ਵੱਧ ਅਤੇ ਅੰਡਰ 25 ਸਾਲ ਤੋਂ ਘੱਟ ਹੋਣੀ ਚਾਹੀਦੇ ਹਨ। ਜੋ ਖਿਡਾਰੀ ਵਿਦਿਅਕ ਸੰਸਥਾਂਵਾ ਵਿਚ ਪੜਦੇ ਹਨ, ਉਹ ਜਾਂ ਤਾਂ ਆਪਣੇ ਜਨਮ ਵਾਲੇ ਜ਼ਿਲੇ ਵੱਲੋਂ ਖੇਡ ਸਕਦੇ ਹਨ ਜਾਂ ਫਿਰ ਜਿਸ ਜ਼ਿਲਖ਼ੇ ਵਿਚ ਪੜਦੇ ਹਨ ਉਸ ਵੱਲੋਂ ਭਾਗ ਲੈ ਸਕਦੇ ਹਨ। ਜੋ ਖਿਡਾਰੀ ਅਲੱਗ-ਅਲੱਗ ਵਿਭਾਗਾਂ ਵਿਚ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਨਿਯੁੱਕਤ ਹਨ ਉਹ ਆਪਣੇ ਜਨਮ ਵਾਲੇ ਜ਼ਿਲੇ ਜਾਂ ਜਿਸ ਜ਼ਿਲੇ ਵਿਚ ਨੌਕਰੀ ਕਰਦੇ ਹਨ ਉਸ ਜ਼ਿਲੇ ਵੱਲੋਂ ਭਾਗ ਲੈ ਸਕਦੇ ਹਨ। ਟਰਾਇਲਾਂ ਦੌਰਾਨ ਖੇਡ ਵਿਭਾਗ ਵੱਲੋਂ ਨਿਰਧਾਰਿਤ ਗਠਿਤ ਕਮੇਟੀ ਦਾ ਫ਼ੈਸਲਾ ਅੰਤਿਮ ਮੰਨਿਆ ਜਾਵੇਗਾ। ਟਰਾਈਲਾਂ ਦੇਣ ਲਈ ਆਉਣ ਵਾਲੇ ਖਿਡਾਰੀ/ਖਿਡਾਰਣਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਟਰਾਇਲ ਸਥਾਨ ‘ਤੇ ਆਉਣ ਵਾਲੇ ਖਿਡਾਰੀ/ਖਿਡਾਰਨਾਂ ਦੀ ਐਂਟਰੀ ਸਿਰਫ਼ 10:00 ਵਜੇ ਤੱਕ ਹੀ ਕੀਤੀ ਜਾਵੇਗੀ। ਨਿਰਧਾਰਿਤ ਸਮੇਂ ਤੋਂ ਬਾਅਦ ਆਉਣ ਵਾਲੇ ਖਿਡਾਰੀ/ਖਿਡਾਰਨਾਂ ਟਰਾਇਲ ਵਿੱਚ ਭਾਗ ਨਹੀਂ ਲੈ ਸਕਣਗੇ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media