Monday, February 23, 2026

ਰਾਏਕੇ ਕਲਾਂ ਦਾ ‘ਬਾਦਲ ਚੱਲੋ ਕਿਸਾਨ ਮਜ਼ਦੂਰ ਮੋਰਚਾ’ ਮੁੱਖ ਮੰਤਰੀ ਨਾਲ ਮੀਟਿੰਗ ਤੱਕ ਆਰਜ਼ੀ ਤੌਰ ‘ਤੇ ਮੁਲਤਵੀ

ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੰਭੀਰ ਸਿਹਤ ਸਮੱਸਿਆ ਕਾਰਨ ਅੱਜ ਦੀ ਮੀਟਿੰਗ ਮੁਲਤਵੀਂ ਹੋਣ ਕਾਰਨ 12 ਮਜ਼ਦੂਰ ਜਥੇਬੰਦੀਆਂ ਦਾ 6 ਦਿਨਾਂ ਤੋਂ ਇਥੇ ਚੱਲ ਰਿਹਾ ਦਿਨ ਰਾਤ ਦਾ ਬਾਦਲ ਚੱਲੋ ਮੋਰਚਾ ਵਾਅਦੇ ਦੇ ਮੁਤਾਬਿਕ ਮੁੱਖ ਮੰਤਰੀ ਨਾਲ ਕਰਵਾਈ ਜਾਣ ਵਾਲੀ ਮੀਟਿੰਗ ਤੱਕ ਆਰਜੀ ਤੌਰ ‘ਤੇ ਮੁਲਤਵੀਂ ਕਰ ਦਿੱਤਾ ਗਿਆ। ਸੈਂਕੜੇ ਔਰਤਾਂ ਸਮੇਤ ਹਜਾਰਾਂ ਕਿਸਾਨ ਮਜਦੂਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆ ਬੁਲਰਿਆਂ ਨੇ ਐਲਾਨ ਕੀਤਾ ਕਿ ਮੋਰਚੇ ਦੀਆਂ ਮੰਗਾਂ ਦੇ ਤਸੱਲੀਬਖ਼ਸ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਕੜਾਕੇ ਦੀ ਠੰਡ ਨੂੰ ਚੀਰਕੇ ਪੁੱਜੇ ਅੱਜ ਦੇ ਠਾਠਾਂ ਮਾਰਦੇ ਇਕੱਠ ਵਿਚ ਮੰਗਾਂ ਦੇ ਹੱਕ ਵਿਚ ਅਤੇ ਸਰਕਾਰ ਦੀ ਨੀਤੀ ਦੇ ਵਿਰੋਧ ਵਿਚ ਲੱਗ ਰਹੇ ਅਕਾਸ਼ ਗੁਜਾਊਂ ਨਾਅਰੇ ਕਿਸਾਨਾਂ ਮਜਦੂਰਾਂ ਦੇ ਲੜਾਕੂ ਰੌਅ ਅਤੇ ਦ੍ਰਿੜ ਇਰਾਦੇ ਦਾ ਸਬੂਤ ਹੋ ਨਿੱਬੜੇ। ਖੁਦਕਸ਼ੀਆਂ ਦਾ ਛੱਡ ਕੇ ਰਾਹ ਮਜਦੂਰ ਕਿਸਾਨਾਂ ਘੋਲ ਚਲਾ” ਨਾਅਰਾ ਪੰਡਾਲ ਵਿਚ ਵਾਰ ਵਾਰ ਗੂੰਜ ਰਿਹਾ ਸੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਐਲਾਨ ਕੀਤਾ ਕਿ ”ਕਾਲਾ ਕਾਨੂੰਨ ਵਿਰੋਧੀ” ਸਾਂਝਾ ਮੋਰਚਾ ਪੰਜਾਬ ਵੱਲੋਂ 29 ਜਨਵਰੀ ਨੂੰ ਕਾਲਾ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਜ਼ਿਲਖ਼ਾ ਕੇਂਦਰਾਂ ‘ਤੇ ਕੀਤੇ ਜਾ ਰਹੇ ਵਿਸ਼ਾਲ ਮੁਜਾਹਰਿਆਂ ਵਿਚ ਹਜਾਰਾਂ ਕਿਸਾਨ ਮਜਦੂਰ ਕਾਫ਼ਲੇ ਬੰਨਖ਼ ਕੇ ਪੁੱਜਣਗੇ। ਮੌਜੂਦਾ ਮੋਰਚੇ ਦੀਆਂ ਪ੍ਰਮੁੱਖ ਮੰਗਾਂ ਵਿਚ ਵੀ ਇਹ ਮੰਗ ਸਭ ਤੋਂ ਅੱਗੇ ਹੈ। ਇਸ ਮੋਰਚੇ ਦੀਆਂ ਹੋਰ ਪ੍ਰਮੁੱਖ ਮੰਗਾਂ ਬਾਰੇ ਬੋਲਦੇ ਹੋਏ ਉਨਖ਼ਾਂ ਦੱਸਿਆ ਕਿ ਚਿੱਟੀ ਮੱਖੀ ਅਤੇ ਨਕਲੀ ਬੀਜਾਂ/ਸਪਰੇਆਂ ਕਾਰਨ ਤਬਾਹ ਹੋਈਆਂ ਨਰਮੇ, ਗੁਆਰੇ, ਮੂੰਗੀ ਤੇ ਮਟਰ ਆਦਿ ਫ਼ਸਲਾਂ ਦਾ ਮੁਆਵਜਾ 40 ਹਜਾਰ ਰੁਪਏ ਪ੍ਰਤੀ ਏਕੜ ਕਾਸ਼ਤਕਾਰ ਕਿਸਾਨਾਂ ਨੂੰ ਅਤੇ 20 ਹਜਾਰ ਰੁਪਏ ਪ੍ਰਤੀ ਪਰਿਵਾਰ ਮਜਦੂਰਾਂ ਨੂੰ ਦਿੱਤਾ ਜਾਵੇ ਅਤੇ ਹੁਣ ਤੱਕ ਜਾਰੀ ਕੀਤੇ 644 ਕਰੋੜ ਤੇ 64 ਕਰੋੜ ਰੁਪਏ ਤੁਰੰਤ ਵੰਡੇ ਜਾਣ। 5 ਹਜਾਰ ਰੁਪਹੇ ਤੋੋਂ ਘੱਟ ਰੇਟਾਂ ‘ਤੇ ਲੁੱਟੀ ਗਈ ਬਾਸਮਤੀ ਦੀ ਪੂਰੀ ਭਰਪਾਈ ਕੀਤੀ ਜਾਵੇ।
ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਸਤਾ ਰਾਸ਼ਨ ਰਾਸ਼ਨ ਸਾਰੇ ਲੋੜਵੰਦ ਗਰੀਬਾਂ ਨੂੰ ਲਗਾਤਾਰ ਦਿੱਤਾ ਜਾਵੇ। ਸਾਰੀਆਂ ਫ਼ਸਲਾਂ ਦੇ ਲਾਹਵੰਦ ਭਾਅ ਅਤੇ ਸਰਕਾਰੀ ਨੀਤੀ ਜਾਰੀ ਰੱਖਦਿਆ ਇਸ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ। ਅਬਾਦਕਾਰੀ ਅਤੇ ਮੁਜਾਰੇ ਕਿਸਾਨ ਮਜਦੂਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣੇ ਅਤੇ ਬੇਦਖ਼ਲੀ ਦੇ ਨੋਟਿਸ ਤੁਰੰਤ ਵਾਪਸ ਲਏ ਜਾਣ। ਪੇਂਡੂ/ਖੇਤ ਮਜਦੂਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਖਤਮ ਕੀਤੇ ਜਾਣ, ਕੁਨੈਕਸ਼ਨ ਕੱਟਣੇ ਬੰਦ ਕੀਤੇ ਜਾਣ ਅਤੇ ਕੱਟੇ ਹੋਏ ਮੁੜ ਜੋੜੇ ਜਾਣ। ਗੰਨੇ ਤੇ ਝੋਨੇ ਦਾ ਅਰਬਾਂ ਰੁਪਏ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਖੁਦਕਸ਼ੀ ਪੀੜਖ਼ਤਾਂ ਨੂੰ ਮੁਆਵਜਾ ਤੇ ਨੌਕਰੀ ਦਿੱਤੀ ਜਾਵੇ ਅਤੇ ਕਰਜੇ ਖ਼ਤਮ ਕੀਤੇ ਜਾਣ। ਕਰਜੇ ਮੌੜਨ ਤੋਂ ਅਸਮਰੱਥ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜੇ ਖਤਮ ਕੀਤੇ ਜਾਣ ਅਤੇ ਸੂਦਖੋਰੀ ਕਰਜਾ ਕਾਨੂੰਨ ਤੁਰੰਤ ਬਣਾਇਆ ਜਾਵੇ। ਪੰਜਾਬ ਵਿਚ ਦਨਦਨਾਉਂਦੀ ਗੁੰਡਾਗਰਦੀ ਨੂੰ ਨੱਥ ਮਾਰੀ ਜਾਵੇ।ਅੰਦੋਲਨਕਾਰੀ ਕਿਸਾਨਾਂ/ਮਜਦੂਰਾਂ ਸਿਰ ਮੜਖ਼ੇ ਸਾਰੇ ਕੇਸ ਵਾਪਸ ਲਏ ਜਾਣ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਗੰਭੀਰ ਸਮੱਸਿਆ ਤੁਰੰਤ ਹੱਲ ਕੀਤੀ ਜਾਵੇ। ਗੋਬਿੰਦਪੁਰਾ ਸਮਝੌਤੇ ਸਮੇਤ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਲਾਗੂ ਕੀਤੀਆਂ ਜਾਣ।
ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿਚ ਬੀ.ਕੇ.ਯੂ. (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ, ਲਛਮਣ ਸਿੰਘ ਸੇਵੇਵਾਲਾ, ਬੀ.ਕੇ.ਯੂ. (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਦਰਬਾਰਾ ਸਿੰਘ ਫੂਲੇਵਾਲਾ, ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਪੰਜਾਬ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ, ਦਿਹਾਤੀ ਮਜਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ ,ਜੋਰਾ ਸਿੰਘ ਨਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਪਵਿੱਤਰ ਸਿੰਘ, ਛਿੰਦਰ ਸਿੰਘ ਨੱਥੂਵਾਲਾ ਆਦਿ ਤੋਂ ਇਲਾਵਾ ਮਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply