Tuesday, August 11, 2026

ਟ੍ਰਾਈਬਲ ਯੂਥ ਆਦਾਨ-ਪ੍ਰਦਾਨ ਪ੍ਰੋਗਰਾਮ ਵਿਰਸਾ ਵਿਹਾਰ ਵਿਖੇ 5 ਤੋਂ 12 ਫਰਵਰੀ ਤੱਕ

PPN2801201607

ਅੰਮ੍ਰਿਤਸਰ, 28 ਜਨਵਰੀ (ਗੁਰਚਰਨ ਸਿੰਘ)- ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਟ੍ਰਾਈਬਲ ਯੂਥ ਆਦਾਨ-ਪ੍ਰਦਾਨ ਪ੍ਰੋਗਰਾਮ 05.02.2016 ਤੋਂ 12.02.2016 ਤੱਕ ਵਿਰਸਾ ਵਿਹਾਰ ਵਿਖੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਨੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਇਸ ਸਬੰਧੀ ਜ਼ਿਲਾ ਐਡਵਾਈਜ਼ਰੀ ਕਮੇਟੀ ਨੂੰ ਸੰਬੋਧਨ ਕਰਦਿਆਂ ਤੇੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਵਿੱਚ ਟ੍ਰਾਈਬਲ 8.61% ਜਨਸੰਖਿਆ ਹੈ ਜੋ ਕਿ 10.42 ਕਰੋੜ ਬਣਦੀ ਹੈ। ਇਹ ਲੋਕ ਅੱਜ ਵੀ ਜੰਗਲਾਂ ਵਿੱਚ ਦੂਰ-ਦੁਰਾਡੇ ਬਿਨ੍ਹਾਂ ਸਹੂਲਤਾਂ ਵਾਲੇ ਇਲਾਕੇ ਵਿੱਚ ਰਹਿੰਦੇ ਹਨ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਭਾਰਤ ਦੇ ਖਾਸ ਕਰਕੇ ਨਕਸਲ ਅਤੇ ਮਾਉਵਾਦੀ ਪ੍ਰਭਾਵਿਤ ਖੇਤਰਾਂ ਦੇ ਨੌਜਵਾਨਾਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਜੋੜਨ ਦੇ ਉਦੇਸ਼ ਨਾਲ ਛੱਤੀਸਗੜ੍ਹ, ਉੜੀਸਾ ਅਤੇ ਝਾਰਖੰਡ ਦੇ 15 ਜਿਲਿਆਂ ਦੇ 220 ਨੌਜਵਾਨਾਂ ਨੂੰ ਇਹ ਟ੍ਰਾਈਬਲ ਯੂਥ ਆਦਾਨ-ਪ੍ਰਦਾਨ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਪਿਛੜੇ ਟ੍ਰਾਈਬਲ ਵਰਗ ਦਾ ਸਰਵਪੱਖੀ ਵਿਕਾਸ ਹੋ ਸਕੇ।
ਇਸ ਪ੍ਰੋਗਰਾਮ ਦੌਰਾਨ ਇਹ ਨੌਜਵਾਨ ਵੱਖ-ਵੱਖ ਯੂਥ ਕਲੱਬਾਂ ਦੇ ਨੌਜਵਾਨਾਂ ਨਾਲ ਸਭਿਆਚਾਰਕ, ਖਾਣ-ਪੀਣ, ਵੇਸ਼ਭੂਸ਼ਾ ਅਤੇ ਰਹਿਣ- ਸਹਿਣ ਬਾਰੇ ਗੱਲਬਾਤ ਕਰਨਗੇ।ਇਸ ਦੌਰਾਨ ਇਹ ਨੌਜਵਾਨ ਆਪਣੇ ਸਭਿਆਚਾਰ ਦਾ ਮੁਜ਼ਾਹਰਾ ਕਰਨਗੇ। ਇਸ ਦੇ ਨਾਲ ਹੀ ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ, ਜਲਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਿਰ, ਰਾਮ ਤੀਰਥ ਮੰਦਿਰ ਅਤੇ ਵਾਹਗਾ ਬਾਰਡਰ ਦੀ ਯਾਤਰਾ ਕਰਨਗੇ।ਇਸ ਦੇ ਨਾਲ ਹੀ ਇਹ ਨੌਜਵਾਨ ਬੀ. ਐਸ. ਐਫ, ਸੀ. ਆਰ. ਪੀ ਐਫ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਸਾਂਝ ਕਰਨਗੇ।ਮੀਟਿੰਗ ਦੇ ਅੰਤ ਵਿੱਚ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਆਏ ਹੋਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply