ਸੰਦੌੜ, 30 ਜਨਵਰੀ (ਹਰਮਿੰਦਰ ਸਿੰਘ ਭੱਟ)- ਕਰਨਾਟਕ ਦੀ ਅਲ-ਅਮੀਨ ਐਜੂਕੇਸ਼ਨਲ ਸੋਸਾਇਟੀ, ਮਿੱਲਤ ਫਾਊਂਡੇਸ਼ਨ ਤੇ ਦੂਜੇ ਸੂਬਿਆਂ ਵਿੱਚ ਮੁਸਲਿਮ ਐਜ਼ੂਕੇਸ਼ਨ ਸੁਸਾਇਟੀਆਂ ਜਿਹੜੀਆਂ ਮੈਡੀਕਲ, ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਮੁਸਲਮਾਨਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਰਗਰਮ ਹਨ ਸਬੰਧੀ ਸੈਮੀਨਾਰ ਮਲੇਰਕੋਟਲਾ ਵਿਖੇ 26 ਮਈ ਨੂੰ ਅਮਾਰਤ ਏ ਸ਼ਰਈਆ ਪੰਜਾਬ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਇੱਕ ਵਫਦ ਜਨਾਬ ਆਮਿਰ ਆਬਦੀ ਮਿੱਲਤ ਫਾਊਂਡੇਸ਼ਨ ਦੀ ਅਗਵਾਈ ਹੇਠ ਮਲੇਰਕੋਟਲਾ ਪਧਾਰੇ ਹਨ। ਜਿਸ ਕਰਕੇ ਅੱਜ ਆਲਮ ਹਾਉਸ ਮਲੇਰਕੋਟਲਾ ਵਿਖੇ ਅਮਾਰਤ ਏ ਸ਼ਰਈਆ ਪੰਜਾਬ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਦੇ ਸਹਿਯੋਗ ਸਦਕਾ ਮੁਸਲਿਮ ਐਜ਼ੂਕੇਸ਼ਨਲ ਸੋਸਾਇਟੀਆਂ ਅਤੇ ਮਲੇਰਕੋਟਲਾ ਦੇ ਸਾਰੇ ਮੁਸਲਿਮ ਸਕੂਲਾਂ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।ਜਿਸ ਵਿੱਚ 26 ਮਈ ਨੂੰ ਹੋਣ ਵਾਲੇ ਸੈਮੀਨਾਰ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਹ ਵੀ ਫੈਸਲਾ ਕੀਤਾ ਗਿਆ ਕਿ 26 ਮਈ ਦੇ ਵਿਸ਼ਾਲ ਸੈਮੀਨਾਰ ਤੋਂ ਪਹਿਲਾਂ ਮਲੇਰਕੋਟਲਾ ਵਿਖੇ 21 ਫਰਵਰੀ ਨੂੰ ਇਸਦੀ ਤਿਆਰੀ ਸਬੰਧੀ ਮਲੇਰਕੋਟਲਾ ਦੇ ਪਤਵੰਤੇ ਸੱਜਣਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਕੌਮ ਲਈ ੳਗਾਂਹ ਵਧੂ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇਗਾ।ਸੈਮੀਨਾਰ ਵਿਚ ਪੰਜਾਬ ਦੇ ਦੂਜੇ ਸ਼ਹਿਰਾਂ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਚੰਡੀਗੜ੍ਹ ਵਿਖੇ ਵੀ ਉੱਥੋਂ ਦੇ ਜਿੰਮੇਵਾਰ ਮੁਸਲਿਮ ਵਿਅਕਤੀਆਂ, ਅੰਜੁਮਨਾਂ, ਐਜ਼ੂਕੇਸ਼ਨ ਸੋਸਾਇਟੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ 26 ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਅਤੇ ਸਹਿਯੋਗ ਲਈ ਸਰਗਰਮ ਕੀਤਾ ਜਾਵੇਗਾ ਤਾਂ ਜੋ ਇਹ ਸੈਮੀਨਾਰ ਇੱਕ ਇਤਿਹਾਸਿਕ ਹੋ ਨਿੱਬੜੇ ਅਤੇ ਕੌਮ ਦੇ ਰੌਸ਼ਨ ਭਵਿੱਖ ਲਈ ਇੱਕ ਮੀਲ ਪੱਥਰ ਸਾਬਿਤ ਹੋਵੇ।ਅੱਜ ਹੋਈ ਮੀਟਿੰਗ ਵਿੱਚ ਅਮਜਦ ਅਲੀ ਐਮ.ਡੀ. ਸੋਹਰਾਬ ਗਰੁੱਪ ਆਫ ਕੰਪਨੀਜ਼, ਜਨਾਬ ਮੁਹੰਮਦ ਉਵੈਸ ਪ੍ਰਧਾਨ ਅਹਿਲੇ ਹਦੀਸ ਪਬਲਿਕ ਸਕੂਲ, ਮੁਹੰਮਦ ਇਰਸ਼ਾਦ ਪ੍ਰਿੰਸੀਪਲ ਹਰਫ ਕਾਲਜ, ਚੌਧਰੀ ਉਮਰਦੀਨ ਮੈਨੇਜਰ ਅਲਫਲਾਹ ਐਜੂਕੇਸ਼ਨਲ ਟਰੱਸਟ, ਨਦੀਮ ਉਲ ਹੱਕ ਪ੍ਰਿੰਸੀਪਲ ਚੰਡੀਗੜ੍ਹ ਪਬਲਿਕ ਸਕੂਲ, ਡਾਕਟਰ ਮੁਹੰਮਦ ਰਮਜਾਨ ਮੈਨੇਜਰ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ, ਮੁਹੰਮਦ ਸਲੀਮ ਚੌਧਰੀ ਐਡਵੋਕੇਟ ਮੈਨੇਜਰ ਓਏਸਿਸ ਪਬਲਿਕ ਸਕੂਲ, ਪ੍ਰਿੰਸੀਪਲ ਮੁਹੰਮਦ ਇਸਰਾਰ ਇਸਲਾਮੀਆਂ ਕੰਬੋਜ ਸੀਨੀਅਰ ਸੈਕੰਡਰੀ ਸਕੂਲ, ਪ੍ਰਿੰਸੀਪਲ ਮੁਹੰਮਦ ਇਲਿਆਸ, ਪ੍ਰਿੰਸੀਪਲ ਸਬਾ ਸ਼ਾਹੀਨ, ਜਨਾਬ ਸਾਬਰ ਜੁਬੈਰੀ, ਪ੍ਰਿੰਸੀਪਲ ਤਾਜ਼ੀਮ ਖਾਨ, ਡਾਕਟਰ ਮੁਹੰਮਦ ਸ਼ਫੀ ਸਮੇਤ ਪਤਵੰਤੇ ਹਾਜ਼ਰ ਸਨ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media