Thursday, August 7, 2025
Breaking News

ਬੀ. ਬੀ. ਕੇ. ਡੀ. ਏ. ਵੀ ਕਾਲਜ ਦੀਆਂ 11 ਵਿਦਿਆਰਥਣਾਂ ਦੀ ਏ. ਓ. ਐਨ ਹਿਊਟ ਵਿੱਚ ਪਲੇਸਮੈਂਟ

PPN3001201602

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਦੀਆਂ 11 ਵਿਦਿਆਰਥਣਾਂ ਨੇ ਇਕ ਮਲਟੀਨੈਸ਼ਨਲ ਕੰਪਨੀ ਏ. ਓ. ਐਨ. ਹਿਊਟ ਦੁਆਰਾ ਆਯੋਜਿਤ ਜੁਇੰਟ ਕੈਂਪਸ ਪਲੇਸਮੈਂਟ ਡਰਾਇਵ ‘ਚ ਪਲੇਸਮੈਂਟ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਇਹ ਕੰਪਨੀ ਹਿਊਮਨ ਡਿਵੈਲਪਮੈਂਟ ਮੈਨੇਜਮੈਂਟ ਸਬੰਧੀ ਸਰਵਿਸ ਪ੍ਰਦਾਨ ਕਰਦੀ ਹੈ।
ਇਸ ਪਲੇਸਮੈਂਟ ਡਰਾਇਵ ਵਿੱਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ 39 ਵਿਦਿਆਰਥਣਾਂ ਦੀ ਟੀਮ ਨੇ ਅਤੇ ਹੋਰ ਕਾਲਜਾਂ ਦੇ 110 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦੀ ਚੋਣ ਲਈ ਚਾਰ ਰਾਊਂਡ ਨਿਰਧਾਰਿਤ ਕੀਤੇ ਗਏ ਸੀ ਗਰੁੱਪ ਡਿਸਕਸ਼ਨ, ਆਨ-ਲਾਈਨ ਅਸੈਸਮੈਂਟ, ਵਾਈਸ ਐਸੇਂਟ ਅਤੇ ਐੱਚ. ਆਰ. ਇੰਟਰਵਿਊ ਆਦਿ ਉੱਤੇ ਅਧਾਰਿਤ ਸੀ। ਡਰਾਈਵ ਦੁਆਰਾ ਜਰੂਰਤ ਅਨੁਸਾਰ 16 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿੱਚੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ 11 ਵਿਦਿਆਰਥਣਾਂ ਸ਼ਾਮਲ ਹਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕਾਲਜ ਪਲੇਸਮੈਂਟ ਵਿਭਾਗ ਵਿਦਿਆਰਥਣਾਂ ਨੂੰ ਰੁਜ਼ਗਾਰ ਦੇ ਲਗਾਤਾਰ ਅਵਸਰ ਪ੍ਰਦਾਨ ਕਰਨ ‘ਚ ਨਿਰੰਤਰ ਕਾਰਜਸ਼ੀਲ ਹੈ ਅਤੇ ਹਰੇਕ ਵਰ੍ਹੇ ਕਾਲਜ ਦੀਆਂ ਵਿਦਿਆਰਥਣਾਂ ਟੋਪ ਮਲਟੀਨੈਸ਼ਨਲ ਕੰਪਨੀਆਂ ਵਿੱਚ ਭਰਤੀ ਹੁੰਦੀਆਂ ਹਨ। ਪਲੇਸਮੈਂਟ ਅਫ਼ਸਰ ਪ੍ਰੋ. ਮਨੋਜ ਪੁਰੀ ਨੇ ਕਿਹਾ ਕਿ ਕਾਲਜ ਹਮੇਸ਼ਾ ਹੀ ਵਿਦਿਆਰਥਣਾਂ ਨੂੰ ਅਜਿਹੇ ਰੁਜ਼ਗਾਰ ਦੇ ਮੌਕਿਆਂ ਵਿੱਚ ਸਹਿਯੋਗ ਦੇਣ ਲਈ ਤਤਪਰ ਰਹਿੰਦਾ ਹੈ ਅਤੇ ਵਿਦਿਆਰਥਣਾਂ ਦੇ ਕਰਿਅਰ ਨੂੰ ਅਗਾਂਹ ਵਧਾਉਣ ਵਿੱਚ ਨਿਰੰਤਰ ਕਾਰਜ ਕਰਦਾ ਰਹਿੰਦਾ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply