
ਪੱਟੀ, 30 ਜਨਵਰੀ (ਰਣਜੀਤ ਸਿੰਘ ਮਾਹਲਾ)- ਗਣਤੰਤਰ ਦਿਵਸ ਮੌਕੇ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਸਕੂਲ ਦੀਆਂ ਗਿਆਰ੍ਹਵੀਂ ‘ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਵੱਖ-ਵੱਖ ਨਸ਼ਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸਡੀਐਮ ਪੱਟੀ ਅਮਨਦੀਪ ਸਿੰਘ ਭੱਟੀ ਨੇ ਸਕੂਲ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਵੱਲੋ ਨਸ਼ਾ ਵਿਰੋਧੀ ਪ੍ਰਦਰਸ਼ਨੀ ਲਗਾਉਣਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਐਸਡੀਐਮ ਪੱਟੀ ਨੇ ਪ੍ਰਿੰ: ਜੋਸ਼ੀ, ਵਿਦਿਆਰਥਣਾਂ ਅਤੇ ਸਕੂਲ ਸਟਾਫ ਨੂੰ ਪ੍ਰਦਰਸ਼ਨੀ ਲਗਾਉਣ ਲਈ ਸਨਮਾਨਿਤ ਵੀ ਕੀਤਾ। ਇਸ ਮੌਕੇ ਮਨਜੀਤ ਕੌਰ, ਰਵੀ ਪ੍ਰਕਾਸ਼ ਸ਼ਰਮਾ, ਮਨਦੀਪ ਕੌਰ, ਵਰਿੰਦਰਜੀਤ ਕੋਰ, ਨਵਜੋਤ ਕੌਰ, ਸੁਖਜਿੰਦਰਪਾਲ ਸਿੰਘ, ਕੰਵਰਪਾਲ ਸਿੰਘ, ਅਨੀਤਾ ਕੁਮਾਰੀ, ਰਜਿੰਦਰ ਕੌਰ, ਅਨਿਲ ਕੁਮਾਰ, ਉਜੱਲਦੀਦਾਰ ਸਿੰਘ, ਸਵਿੰਦਰ ਕੌਰ, ਬਾਬਾ ਬਲਵਿੰਦਰ ਸਿੰਘ ਅਤੇ ਰਾਜਬੀਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media