
ਪੱਟੀ, 30 ਜਨਵਰੀ (ਅਵਤਾਰ ਸਿੰਘ ਢਿੱਲੋਂ)- ਸਵਰਨਕਾਰ ਰਾਜਪੂਤ ਬਿਰਾਦਰੀ ਸਭਾ ਪੱਟੀ ਵਲੋਂ ਪੰਜ ਜਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ 31 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ, ਚੌਂਕ ਭਾਂਡਿਆਂ ਵਾਲਾ ਪੱਟੀ ਵਿਖੇ ਕਰਵਾਏ ਜਾਣਗੇ।ਇਸ ਸਬੰਧੀ ਜਾਣਕਾਰੀ ਦੇਂਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਦਾਸੂਵਾਲੀਆ ਨੇ ਦੱਸਿਆ ਕਿ ਸਵਰਨਕਾਰ ਰਾਜਪੂਤ ਸਭਾ ਪੱਟੀ ਵਲੋਂ ਗਰੀਬ ਤੇ ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਸਾਮੂਹਿਕ ਆਨੰਦ ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਕਰਵਾਏ ਜਾਣਗੇ। ਇਸ ਮੌਕੇ ਨਵੇਂ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਡਬਲ ਬੈੱਡ, ਮੇਜ ਕੁਰਸੀਆਂ, ਪੇਟੀ, 21 ਬਰਤਨ, 4 ਬਿਸਤਰੇ, 5 ਸੂਟ ਅਤੇ ਲੜਕੀ ਦਾ ਵਿਆਹ ਵਾਲਾ ਸਮਾਨ ਆਦਿ ਵੀ ਦਿੱਤਾ ਜਾ ਰਿਹਾ ਹੈ।ਇਸ ਸਮੇਂ ਸਵਰਨਕਾਰ ਸੰਘ ਪੱਟੀ ਦੇ ਪ੍ਰਧਾਨ ਸਤਨਾਮ ਸਿੰਘ ਦਾਸੂਵਾਲ, ਚੇਅਰਮੈਨ ਹਰਬੰਸ ਸਿੰਘ ਸਰਾਫ (ਕਾਲੇਕੇ ਵਾਲੇ), ਅਜੀਤ ਸਿੰਘ, ਪਰਮਿੰਦਰ ਸਿੰਘ ਕਾਲੇਕੇ, ਹਰਭਜਨ ਸਿੰਘ, ਜੰਗਬਹਾਦੁਰ ਸਿੰਘ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ ਭਿੰਦਾ, ਸੁਖਦੀਪ ਸਿੰਘ ਰਾਜੂ, ਹਰਦੀਪ ਸਿੰਘ, ਕੁਲਵਿੰਦਰ ਸਿੰਘ ਬੱਬਾ, ਮਨਦੀਪ ਸਿੰਘ, ਹਰਮਿੰਦਰ ਸਿੰਘ, ਹਰਜਿੰਦਰ ਸਿੰਘ ਪੱਪੂ, ਜਸਬੀਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media