Friday, July 3, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ‘ਬੇਬੀ ਸ਼ੋਅ’ 6 ਫਰਵਰੀ ਨੂੰ

ਅੰਮ੍ਰਿਤਸਰ਼, 30 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ 6 ਫਰਵਰੀ ਨੂੰ ਅਯੌਜਿਤ ਕੀਤੇ ਜਾ ਰਹੇ “ਬੇਬੀ ਸ਼ੋਅ” ਸਬੰਧੀ ਕਾਫੀ ਉਤਸ਼ਾਹ ਹੈ ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਦੱਸਿਆ ਕਿ ਇਸ ਸੋਅ ਦਾ ਉਦੇਸ਼ ਨੰਨੇਮੁੰਨੇ ਬੱਚਿਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਲਈ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਦੌਰਾਨ ਬੱਚੇ ਵੱਖ ਵੱਖ ਕਲਾਵਾਂ ਜਿਵੇਂ ਡਾਂਸ, ਮਾਡਲਿੰਗ ਅਤੇ ਸੰਗੀਤ ਆਦਿ ਵਿੱਚ ਹਿਸਾ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹਨ ।ਪ੍ਰਗੋਰਾਮ ਦਾ ਮੁਖ ਅਕਰਸਣ “ਟੈਟੂ ਆਰਟ” ਹੋਵੇਗਾ ਜਿਸ ਵਿੱਚ ਬੱਚੇ ਆਪਣੇ ਮਨਪਸੰਦ ਦੇ ਕਾਰਟੂਨ ਦੇ ਟੈਟੂ ਬਣਵਾ ਸਕਦੇ ਹਨ।ਉਨਾਂ ਕਿਹਾ ਕਿ ਇਸ ਸ਼ੋਅ ਦੇ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ 2-4 ਅਤੇ ਦੂਜੇ ਭਾਗ ਵਿੱਚ 5-8 ਸਾਲ ਦੇ ਬੱਚੇ ਭਾਗ ਲੈ ਸਕਦੇ ਹਨ।ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਕ੍ਰਮਵਾਰ 1100ਫ਼-, 500ਫ਼- ਤੇ 500ਫ਼- ਰੁਪੈ ਦੇ ਇਨਾਮ ਦਿਤੇ ਜਾਣਗੇ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply