ਅੰਮ੍ਰਿਤਸਰ਼, 30 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ 6 ਫਰਵਰੀ ਨੂੰ ਅਯੌਜਿਤ ਕੀਤੇ ਜਾ ਰਹੇ ਬੇਬੀ ਸ਼ੋਅ ਸਬੰਧੀ ਕਾਫੀ ਉਤਸ਼ਾਹ ਹੈ ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਦੱਸਿਆ ਕਿ ਇਸ ਸੋਅ ਦਾ ਉਦੇਸ਼ ਨੰਨੇਮੁੰਨੇ ਬੱਚਿਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਲਈ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਦੌਰਾਨ ਬੱਚੇ ਵੱਖ ਵੱਖ ਕਲਾਵਾਂ ਜਿਵੇਂ ਡਾਂਸ, ਮਾਡਲਿੰਗ ਅਤੇ ਸੰਗੀਤ ਆਦਿ ਵਿੱਚ ਹਿਸਾ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹਨ ।ਪ੍ਰਗੋਰਾਮ ਦਾ ਮੁਖ ਅਕਰਸਣ ਟੈਟੂ ਆਰਟ ਹੋਵੇਗਾ ਜਿਸ ਵਿੱਚ ਬੱਚੇ ਆਪਣੇ ਮਨਪਸੰਦ ਦੇ ਕਾਰਟੂਨ ਦੇ ਟੈਟੂ ਬਣਵਾ ਸਕਦੇ ਹਨ।ਉਨਾਂ ਕਿਹਾ ਕਿ ਇਸ ਸ਼ੋਅ ਦੇ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ 2-4 ਅਤੇ ਦੂਜੇ ਭਾਗ ਵਿੱਚ 5-8 ਸਾਲ ਦੇ ਬੱਚੇ ਭਾਗ ਲੈ ਸਕਦੇ ਹਨ।ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਕ੍ਰਮਵਾਰ 1100ਫ਼-, 500ਫ਼- ਤੇ 500ਫ਼- ਰੁਪੈ ਦੇ ਇਨਾਮ ਦਿਤੇ ਜਾਣਗੇ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media