Wednesday, July 22, 2026

ਰਣਜੀਤ ਸਾਗਰ ਡੈਮ ਨੇ ਜਨਵਰੀ ਵਿੱਚ 42.72 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ

ਪਠਾਨਕੋਟ, 2 ਫਰਵਰੀ (ਪ.ਪ)- ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਅਤੇ ਸਿੰਚਾਈ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਜਨਵਰੀ, 2016 ਦੌਰਾਨ 42.72 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 19.44 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਰਣਜੀਤ ਸਾਗਰ ਡੈਮ ਨੇ 12 ਅਗਸਤ, 2000 ਤੋਂ 31 ਮਾਰਚ, 2010 ਤੱਕ 13280.79 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਹੈ ਅਤੇ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3984.24 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ, 2010 ਤੋਂ 31 ਜਨਵਰੀ, 2016 ਤੱਕ ਰਣਜੀਤ ਸਾਗਰ ਡੈਮ ਨੇ 10432.79 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 4746.92 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਨੇ 12 ਅਗਸਤ, 2000 ਤੋਂ 31 ਜਨਵਰੀ, 2016 ਤੱਕ 23713.58 ਮਿਲੀਅਨ ਯੂਨਿਟ ਬਿਜਲੀ ਦੀ ਪੈਦਾ ਕਰਕੇ 8731.16 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਰਣਜੀਤ ਸਾਗਰ ਡੈਮ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੈਮ ਦੀ ਝੀਲ ਦਾ ਲੈਵਲ 1 ਜਨਵਰੀ, 2016 ਨੂੰ 497.97 ਮੀਟਰ ਸੀ, ਜੋ 2.37 ਮੀਟਰ ਘੱਟ ਕੇ 1 ਫਰਵਰੀ, 2016 ਨੂੰ 495.60 ਮੀਟਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡੈਮ ਜਿੱਥੇ ਲੋਕਾਂ ਦੀ ਸਹੂਲਤ ਲਈ ਬਿਜਲੀ ਪੈਦਾ ਕਰ ਰਿਹਾ ਹੈ, ਉੱਥੇ ਕਿਸਾਨਾਂ ਨੂੰ ਖੇਤੀ ਲਈ ਸਿੰਚਾਈ ਸਹੂਲਤਾਂ ਵੀ ਮੁਹਈਆ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਡੈਮ ਮੱਛੀ ਪਾਲਣ ਦੇ ਖੇਤਰ ਵਿੱਚ ਵੀ ਵੱਡਮੁਲਾ ਯੋਗਦਾਨ ਪਾ ਰਿਹਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply