Wednesday, July 22, 2026

ਮਹਿਤਾ ਪੁਲਿਸ ਨੇ ਲਾਇਆ ਵਿਸ਼ੇਸ਼ ਨਾਕਾ

PPN0203201616

ਚੌਂਕ ਮਹਿਤਾ, 2 ਫਰਵਰੀ (ਜੋਗਿੰਦਰ ਸਿੰਘ ਮਾਣਾ)- ਐਸ.ਐਸ.ਪੀ ਦਿਹਾਤੀ ਜਸਦੀਪ ਸਿੰਘ ਸੈਣੀ ਦੇ ਹੁਕਮਾਂ ਤਹਿਤ ਐਸ.ਐਚ.ਓ ਸੁਖਿਵੰਦਰ ਸਿੰਘ ਦੀ ਅਗਵਾਈ ਹੇਠ ਐਸ.ਆਈ ਸੁਰਿੰਦਰ ਸਿੰਘ ਨੇ ਆਪਣੀ ਪੁਲਿਸ ਟੀਮ ਨਾਲ ਜਲੰਧਰ ਰੋਡ ਅੱਡਾ ਬੁੱਟਰ ਨਜਦੀਕ ਵਿਸ਼ੇਸ਼ ਨਾਕਾ ਲਾ ਕੇ ਮੋਟਰਸਾਈਕਲ, ਗੱਡੀਆ ਦੀ ਵਿਸ਼ੇਸ਼ ਚੈਕਿੰਗ ਕੀਤੀ।ਜਿਸ ਵਿੱਚ ਵਹਾਨਾਂ ਦੇ ਅਧੂਰੇ ਕਾਗਜਾਂ, ਬਿਨਾਂ ਹੈਲਮਟ ਆਦਿ ਦੀ ਚੈਕਿੰਗ ਕਰਕੇ ਚਲਾਨ ਕੱਟੇ। ਥਾਣਾ ਮੁੱਖੀ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਗਲਤ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ ਤੇ ਕਿਸੇ ਵੀ ਨਸ਼ਾਂ ਸਮੱਗਲਰ ਨੂੰ ਬਖਸ਼ਿਆ ਨਹੀ ਜਾਵੇਗਾ।ਉਹਨਾਂ ਤਾੜਨਾ ਕਰਦੇ ਹੋਇਆ ਕਿ ਸਾਰਿਆਂ ਮੋਟਰ ਗੱਡੀਆਂ ਦੇ ਮਾਲਕਾ ਨੂੰ ਆਪਣੇ ਗੱਡੀਆਂ ਦੇ ਕਾਗਜਾਤ ਜਿਵੇਂ ਆਰ.ਸੀ, ਬੀਮਾ, ਡਰਾਈਵੰਗ ਲਾਇਸੈਂਸ, ਪ੍ਰਦੂਸ਼ਣ ਵਗੇਰਾ ਪੂਰੇ ਰੱਖਣ ਨੂੰ ਕਿਹਾ।ਇਸ ਮੌਕੇ ਹੌਲਦਾਰ ਹਰਗੁਰਬੀਰ ਸਿੰਘ, ਕਸ਼ਮੀਰ ਸਿੰਘ, ਬੂਟਾ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply