
ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਗੁਰੂਕੁਲ ਕਾਲਜ ਬਠਿੰਡਾ ਵੱਲੋਂ ਗੋਦ ਲਏ ਗਏ ਪਿੰਡ ਮੁਲਾਤਨੀਆ ਵਿੱਚ ‘ਵਰਲਡ ਕੈਂਸਰ ਡੇ ਦੇ ਮੌਕੇ ਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਐਨ.ਐਸ.ਐਸ. ਦੇ ਵਿਦਿਆਰਥੀਆਂ ਵੱਲੋਂ ਕੈਂਸਰ ਵਿੱਰੁਧ ਰੈਲੀ ਵੀ ਕੱਢੀ ਗਈ ਜਿਸ ਨੂੰ ਡਾ:ਆਈ ਅਗਰਵਾਲ ਅਤੇ ਮਾਨ ਸੰਜੇ ਰਾਏ ਨੇ ਹਰੀ ਝੰਡੀ ਦਿੱਤੀ।ਇਹ ਰੈਲੀ ਕਰੀਬ 10:30 ਵਜੇ ਸ਼ੁਰੂ ਕਰਕੇ 11:30 ਵਜੇ ਤੱਕ ਖਤਮ ਕੀਤੀ ਗਈ ਜਿਸ ਵਿੱਚ ਲੋਕਾਂ ਨੂੰ ਕੈਂਸਰ ਵਿਰੁੱਧ ਜਾਗਰੂਕ ਕੀਤਾ ਗਿਆ।ਇਸ ਰੈਲੀ ਵਿੱਚ ਕਾਲਜ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਰਮਣੀਕ ਵਾਲੀਆ, ਪਿੰਡ ਦੇ ਸਰਪੰਚ ਛਿੰਦਰ ਸਿੰਘ, ਪੰਚਾਇਤ ਮੈਂਬਰ, ਡਾ:ਮਲਕੀਤ ਸਿੰਘ ਗਿੱਲ, ਡਾ: ਰਾਜੇਸ਼ ਵਿਸ਼ਿਸ਼ਟ ਅਤੇ ਡਾ:ਵੇਦ ਪ੍ਰਕਾਸ਼ ਕਾਲੜਾ ਆਦਿ ਡਾਕਟਰ ਸਾਹਿਬਾਨਾਂ ਦੀ ਟੀਮ ਅਤੇ ਕੁੱਝ ਸਟਾਫ਼ ਮੈਂਬਰ ਵੀ ਸ਼ਾਮਿਲ ਹੋਏ।ਇਸ ਤੋਂ ਬਾਅਦ ਮੈਕਸ ਹਸਪਤਾਲ ਦੇ ਮੰਨੇ ਪ੍ਰਮੰਨੇ ਡਾ: ਮਨਜਿੰਦਰ ਸਿੰਘ ਸਿੱਧੂ, ਸੰਜੇ ਰਾਏ ਨੇ ਕੈਂਸਰ ਦੀ ਬਿਮਾਰੀ ਦੇ ਲੱਛਣ ਅਤੇ ਇਸ ਤੋਂ ਬਚਾਅ ਸੰਬੰਧੀ ਪਿੰਡ ਦੇ ਲੋਕਾਂ ਨੂੰ ਜਾਣੂੂ ਕਰਵਾਇਆ।ਇਸ ਕੈਂਪ ਦੌਰਾਨ ਮੈਕਸ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਵੱਲੋਂ ਪਿੰਡ ਦੇ ਲੋਕਾਂ ਦੇ ਵੱਖ-ਵੱਖ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਨੂੰ ਮੈਕਸ ਹਸਪਤਾਲ ਦੇ ਕੰਸਲਟੇਸ਼ਨ ਫੀਸ ਦੇ ਕੂਪਨ 50% ਛੋਟ ਤੇ ਉਪਲਬਧ ਕਰਵਾਏ ਗਏ। ਇਸ ਕੈਂਪ ਦੌਰਾਨ ਅਲਾਇੰਸ ਕੱਲਬ ਦੇ ਮੈਂਬਰ ਸਾਹਿਬਾਨ ਸੁਰੇਸ਼ ਗੋਇਲ, ਆਰ ਬੱਤਰਾ ਅਤੇ ਡਾ: ਅਮਨ ਗਰਗ ਵਿਸ਼ੇਸ਼ ਤੌਰ ‘ਤੇ ਪਿੰਡ ਮੁਲਾਤਨੀਆ ਪਹੁੰਚੇ।ਸੁਰੇਸ਼ ਗੋਇਲ ਅਤੇ ਸਾਬਕਾ ਸਰਪੰਚ ਰੱਖਾ ਸਿੰਘ ਨੇ ਆਏ ਹੋਏ ਡਾਕਟਰ ਸਾਹਿਬਾਨਾਂ, ਪਿੰਡ ਵਾਸੀਆਂ ਅਤੇ ਗੁਰੂਕੁਲ ਕਾਲਜ ਦੀ ਟੀਮ ਦਾ ਵਿਸ਼ੇਸ਼ ਤੌਰ’ਤੇ ਧੰਨਵਾਦ ਕੀਤਾ। ਡਾ: ਮਲਕੀਤ ਸਿੰਘ ਗਿੱਲ ਦੁਆਰਾ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਕੈਂਸਰ ਸੰਬੰਧੀ ਸਕੀਮ ਬਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ।ਅੰਤ ਵਿੱਚ ਗੁਰੂਕੁਲ ਕਾਲਜ ਦੇ ਪ੍ਰਿੰਸੀਪਲ ਡਾ: ਸ਼ਰਦੇਵ ਸਿੰਘ ਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਭੂਸ਼ਨ ਕੁਮਾਰ ਗੋਇਲ ਨੇ ਡਾਕਟਰ ਸਾਹਿਬਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
Punjab Post Daily Online Newspaper & Print Media