
ਬਟਾਲਾ, 5 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬਟਾਲਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਬੁੱਧੀਜੀਵੀ ਤੇ ਸੀਨੀਅਰ ਸਟੀਜ਼ਨ ਫੋਰਮ ਬਟਾਲਾ ਦੀ ਅਹਿਮ ਮੀਟਿੰਗ ਸੋਰਭ ਅਰੋੜਾ ਐਸ. ਡੀ. ਐਮ ਬਟਾਲਾ ਦੇ ਦਫਤਰ ਵਿਖੇ ਮੀਟਿੰਗ ਹੋਈ।ਜਿਸ ਵਿੱਚ ਬੁੱਧੀਜੀਵੀ ਬਟਾਲਾ ਨੇ ਐਸ. ਡੀ. ਐਮ ਨੂੰ ਦੱਸਿਆ ਕਿ ਹਾਈਵੇ ਵਹੀਕਲ ਜੋ ਸਵੇਰੇ ਸਕੂਲ ਟਾਈਮ ਅਤੇ ਛੁੱਟੀ ਟਾਈਮ ਸ਼ਹਿਰ ਅੰਦਰ ਦਾਖਲ ਹੁੰਦੇ ਹਨ ਉਹਨਾਂ ਵਹੀਕਲਾਂ ਤੋਂ ਲੋਕ ਤੇ ਸਕੂਲੀ ਬੱਚੇ ਕਾਫੀ ਪ੍ਰੇਸ਼ਾਨ ਹਨ ਅਤੇ ਹਰ ਵੇਲੇ ਅਣਸੁਖਾਵੀਂ ਘਟਨਾ ਦਾ ਡਰ ਰਹਿੰਦਾ ਹੈ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ‘ਤੇ ਰੇਹੜੀਆਂ ਅਤੇ ਦੁਕਾਨਦਾਰ ਵੱਲੋਂ ਆਪਣੀ ਦੁਕਾਨਾਂ ਦੇ ਅੱਗੇ ਨਜਾਇਜ ਕਬਜ਼ੇ ਕੀਤੇ ਹੋਏ ਹਨ ਅਤੇ ਉਹ ਵੀ ਰਾਹਗੀਰਾਂ ਦੀ ਸਿਰਦਰਦੀ ਬਣੇ ਹੋਏ ਹਨ ਅਤੇ ਸ਼ਹਿਰ ਬਟਾਲਾ ਦੀਆਂ ਸੜਕਾਂ ਦਾ ਵੀ ਬਹੁਤ ਮਾੜਾ ਹਾਲ ਹੈ ਅਤੇ ਉਹਨਾਂ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਹੰਸਲੀ ਦੇ ਪੁੱਲ ਵੀ ਬਹੁਤ ਖਸਤਾ ਹਾਲਤ ਵਿੱਚ ਹਨ ਅਤੇ ਉਹ ਕਿਸੇ ਵੇਲੇ ਵੀ ਡਿੱਗ ਸਕਦੇ ਹਨ।ਇਸ ਮੌਕੇ ‘ਤੇ ਐਸ ਡੀ ਐਮ ਬਟਾਲਾ ਨੇ ਬੁੱਧੀਜੀਵੀ ਅਤੇ ਸੀਨੀਅਰ ਸਟੀਜ਼ਨ ਫੋਰਮ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇਹ ਸਾਰੇ ਮਸਲੇ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ।ਇਸ ਮੌਕੇ ‘ਤੇ ਪ੍ਰਿੰਸੀਪਲ ਹਰਬੰਸ ਸਿੰਘ, ਬਲਵਿੰਦਰ ਸਿੰਘ, ਸੁਦਰਸ਼ਨ ਕੌਸਲ, ਹਰਬੰਸ ਸਿੰਘ ਮੈਨੇਜਰ, ਸਰਦੂਲ ਸਿੰਘ ਸੋਢੀ, ਸਰਵਨ ਸਿੰਘ ਸੁੂਰਪਵਾਲੀ, ਨਾਨਕ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਜੇਈ, ਸਵਿੰਦਰ ਸਿੰਘ ਸੰਧੂ, ਪ੍ਰਿਥੀਪਾਲ ਸਿੰਘ, ਗੁਰਮੀਤ ਸਿੰਘ, ਅਜੇ ਕੁਮਾਰ ਗੁਪਤਾ, ਕੁਲਵੰਤ ਸਿੰਘ, ਗੁਰਦਰਸ਼ਨ ਸਿੰਘ ਧਾਮੀ, ਡਾ: ਰਛਪਾਲ ਸਿੰਘ ਕਾਹਲੋਂ, ਬਲਵੰਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
Punjab Post Daily Online Newspaper & Print Media