Tuesday, June 23, 2026

 ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦੀ ਰੂਪ ਰੇਖਾ ਉਲੀਕਣ ਵਾਸਤੇ ਮੀਟਿੰਗ

PPN0702201601

ਬਟਾਲਾ, 8 ਫਰਵਰੀ (ਪੱਤਰ ਪ੍ਰੇਰਕ)- ਪੰਜਾਬ ਦੀ ਸਿਰਮੌਰ ਤੇ ਹੱਕਾਂ ਤੇ ਸੱਚ ਦੇ ਪਹਿਰਾ ਦੇਣ ਵਾਲੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਨਵ ਨਿਯੂਕਤ ਸੂਬਾ ਪ੍ਰਧਾਂਨ ਸਿਖਿਆ ਨੀਤੀ 2003 ਸਹੀ ਅਰਥਾਂ ਵਿੱਚ ਲਾਗੂ ਕੀਤੀ ਜਾਵੇ। ਬਲਦੇਵ ਸਿੰਘ ਬੂੱਟਰ ਦੀ ਪ੍ਰਧਾਂਨਗੀ ਵਿੱਚ ਹੋਈ ਹਜੀਰਾ ਪਾਰਕ ਬਟਾਲਾ ਵਿਖੇ ਕੀਤੀ ਮੀਟਿੰਗ ਦੌਰਾਨ ਮਾਸਟਰ ਕੇਡਰ ਵਰਗ ਨੂੰ ਦਰਪੇਸ਼ ਮੁਸਕਿਲਾਂ ਬਾਰੇ ਖੁਲ ਕੇ ਵਿਚਾਰ ਵਟਾਦਰਾ ਕੀਤਾ ਗਿਆ ਜਿਸ ਦੌਰਾਨ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਫਾਉਡਰ ਮੈਬਰ ਦਲਵਿੰਦਜੀਤ ਸਿੰਘ ਗਿੱਲ ਨੇ ਦੱਸਿਆ ਮਾਸਟਰ ਕੇਡਰ ਦਾ ਏ ਤੋ ਸੀ ਕੀਤਾ ਗ੍ਰੇਡ ਅਤਿ ਨਿੰਦਣ ਯੋਗ ਹੈ। ਏ ਸੀ ਪੀ ਸਟੈਪ ਅਪ ਅਗਲੇ ਗ੍ਰੇਡਾਂ ਵਿੱਚ ਨਾ ਦੇ ਕੇ ਸਰਕਾਰ ਮਾਸਟਰ ਕੇਡਰ ਵਰਗ ਨਾਲ ਧੱਕਾ ਕਰ ਰਹੀ ਹੈ। ਮਾਸਟਰ ਕੇਡਰ ਤੋ ਮੁਖ ਅਧਿਆਪਕ ਤੇ ਲੈਕਚਰਾਰ ਦੀਆਂ ਤਰੱਕੀਆਂ ਨੂੰ ਬਿੰਨਾ ਵਜਾ ਦੇਰੀ ਕੀਤੀ ਜਾ ਹੈ। ਲੈਕਚਰਾਰ ਦੀਆਂ ਹਜਾਰਾਂ ਹੀ ਅਸਾਮੀਆ ਖਾਲੀ ਪਈਆਂ ਹਨ ਤੇ ਖਾਸ ਕਰਕੇ ਪੇਂਡੂ ਵਿਦਿਆਰਥੀਆਂ ਨੁਕਸਾਨ ਹੋ ਰਿਹਾ ਹੈ ਯੂਨੀਅਨ ਆਗੂਆਂ ਨੇ ਪੰੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਏ ਸੀ ਪੀ ਲਾਭ ਤੁਰੰਤ ਦਿਤੇ ਜਾਣ। ਮਾਸਟਰ ਕੇਡਰ ਨੂੰ ਦੁਬਾਰਾ ਏ ਕੈਟਾਗਿਰੀ ਵਿੱਚ ਸਾਮਿਲ ਕੀਤਾ ਜਾਵੇ। ਵਿਦਿਆਰਥੀ ਭਲਾਈ ਹਿੱਤ ਸਿਖਿਆ ਨੀਤੀ ੨੦੦੩ ਸਹੀ ਅਰਥਾ ਵਿਚ ਲਾਗੂ ਕੀਤਾ ਜਾਵੇ। ਮੁਲਾਜ਼ਮਾ ਦੀ ਮਹਿੰਗਾਈ ਭੱਤੇ ਦੀ ਨਕਦ ਅਦਾਇਗੀ ਕੀਤੀ ਜਾਵੇ ਕਿਉ ਕਿ ਪਿਛਲੇ ਲੰਬੇ ਸਮੇਂ ਤੋ ੧੭ ਮਹੀਨਿਆਂ ਦਾ ਡੀ ਏ ਦਾ ਬਕਾਇਆ ਨਹੀ ਦਿਤਾ ਗਿਆ। ਇਸ ਤੋਂ ਇਲਾਵਾ ਅੰਤ੍ਰਮ ਰਾਹਤ ਦਿਤੀ ਜਾਵੇ। ਸੁਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਮਾਸਟਰ ਕੇਡਰ ਨੂੰ ਸਰਕਾਰਾਂ ਵੱਲੋ ਅਣਗੋਲਿਆਂ ਕੀਤਾ ਗਿਆ ਹੈ। ਪਰ ਪਰ ਯੂਨੀਅਨ ਆਗੂਆ ਨੇ ਕਿਹਾ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ।ਤੇ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਯੁਨੀਅਨ ਆਗੂਆਂ ਨੇ ਕਿਹਾ ਕੇ ਜੇਕਰ ਸਰਕਾਰ ਮਾਸਟਰ ਕੇਡਰ ਦੀਆਂ ਹੱਕੀ ਤੇ ਜਾਇਜ ਮੰਗਾਂ ਨਹੀ ਮੰਨਦੀ, ਉਨਾ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਮੀਟਿੰਗ ਬਲਾਕ ਪ੍ਰਧਾਂਨ ਤੇ ਜਿਲ੍ਹਾ ਪੱਧਰੀ ਅਹੁਦੇਦਾਰਾਂ ਤੋ ਇਲਾਵਾ ਸਮਸੇਰ ਸਿੰਘ ਜਨਰਲ ਸਕੱਤਰ, ਕਰਮ ਚੰਦ ਸੱਭਰਵਾਲ,ਗੁਰਮੀਤ ਸਿੰਘ ਪਾਰੋਵਾਲ ਵਿੱਤ ਸਕੱਤਰ,ਰਜਿੰਦਰ ਸਰਮਾ, ਹਰਜੀਤ ਸਿੰਘ ਧਾਮੀ, ਪ੍ਰੇਮਪਾਲ ਸਿੰਘ, ਤੇਜਿੰਦਰ ਸਿੰਘ ਪੂਨੀ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਸਿੱਧੁ, ਮਧੂ ਸੂਦਨ, ਜਸਬੀਰ ਸਿੰਘ ਔਲਖਬੇਰੀ, ਵਿਜੈ ਕੁਮਾਰ ਚੇਚੀਆਂ, ਪਿਆਰਾ ਲਾਲ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਹਸਨਪੁਰਾ, ਕੁਲਦੀਪ ਸਿੰਘ, ਅਮਰੀਕ ਸਿਘ, ਚਰਨਜੀਤ ਸਿੰਘ, ਦੀਪਕ ਹਾਂਡਾ, ਲਖਵਿਦਰ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਰਵੀ ਕੁਮਾਰ, ਪਰਮਜੀਤ ਸਿੰਘ ਆਦਿ ਇਸ ਤੋ ਇਲਾਵਾ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਬਲਾਕ ਪ੍ਰਧਾਂਨ ਤੇ ਜਨਰਲ ਸਕੱਤਰ ਆਦਿ ਹਾਜਰ ਸਨ।ਇਸ ਮੌਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਨਵ ਨਿਯੁੱਕਤ ਸੂਬਾ ਪ੍ਰਧਾਂਨ ਦਾ ਸਨਮਾਨ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply