ਮੁੱਖ ਮਹਿਮਾਨ ਬਲਵੰਤ ਰਾਏ ਨਾਥ ਮੇਅਰ ਨਗਰ ਨਿਗਮ
ਬਠਿੰਡਾ, 7 ਫਰਵਰੀ (ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਸਥਾਨਿਕ ਵਾਰਡ ਅਧੀਨ ਪੈਦੇ ਏਰੀਏ ਗੁਰੂ ਅਮਰਦਾਸ ਨਗਰ (ਅਮਰਪੁਰਾ) ਸਮਤਾ ਪਬਲਿਕ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਬਠਿੰਡਾ ਸ਼ਹਿਰ ਦੇ ਮੇਅਰ ਬਲਵੰਤ ਰਾਏ ਨਾਥ ਅਤੇ ਵਿਸ਼ੇਸ਼ ਮਹਿਮਾਨ ਬੀਬੀ ਕਰਮਜੀਤ ਕੌਰ ਗਿਆਨਾਂ ਕੌਸਲਰ ਸੀ ।ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਨਰਿੰਦਰਪਾਲ ਸਿੰਘ ਲਾਡੀ ਐਮ.ਡੀ. ਪਬਲਿਕ ਸਕੂਲ ਨੇ ਕਿਹਾ ਕਿ ਇਹ ਸਮਾਂਗਮ ਹਰ ਸਾਲ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਲਈ ਕੀਤਾ ਜਾਂਦਾ ਹੈ ਤਾਂ ਕਿ ਬੱਚਿਆਂ ਵਿੱਚ ਉਤਸ਼ਾਹ ਬਣਿਆ ਰਹੇ ।ਇਸ ਮੌਕੇ ਬੀਬੀ ਕਰਮਜੀਤ ਕੌਰ ਗਿਆਨਾਂ ਕੌਸਲਰ ਅਤੇ ਰੋਸ਼ਨ ਸਿੰਘ ਗਿਆਨਾਂ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ । ਇਸ ਮੌਕੇ ਅਕਾਲੀ ਆਗੂ ਰਕੇਸ਼ ਸਿੰਗਲਾ ਯੂਥ ਅਕਾਲੀ ਆਗੂ, ਨਿਰਮਲ ਸਿੰਘ ਸੰਧੂ ਸਰਕਲ ਪ੍ਰਧਾਨ ਕੈਨਾਲ ਸ਼੍ਰੋਮਣੀ ਅਕਾਲੀ ਦਲ, ਮਾਸਟਰ ਹਰਮੰਦਰ ਸਿੰਘ ਸਿੱਧੂ ਕੌਸਲਰ ਮੈਬਰ ਫਾਇਨਾਂਸ ਕਮੇਟੀ,ਨਰਿੰਦਰਪਾਲ ਸਿੰਘ ਸਰਕਲ ਪ੍ਰਧਾਨ ਕੈਨਾਲ ਸਰਕਲ ਪਹੁੰਚੇ ਪ੍ਰਿਤਪਾਲ ਸਿੰਘ ਪਾਲੀ, ਮੁਕੇਸ਼ ਗੋਰਾ, ਹਰਕੀਰਤ ਸਿੰਘ, ਗੁਲਸ਼ਨ ਸਿੰਘ ਅਤੇ ਜੋਗਿੰਦਰ ਖਾਲਸਾ ਆਦਿ ਹਾਜਰ ਸਨ।
Punjab Post Daily Online Newspaper & Print Media
