
ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਨੂੰ ਗੁਣਾਂਮਕ ਸਿੱਖਿਆ ਦੇ ਦੇਣ ਦੇ ਮਕਸਦ ਤੇ ਡਾਇਰੈਕਟਰ ਜਨਰਲ ਸਕੂਲਜ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾਗੁਰਦਾਸਪੁਰ ਦੇ ਵੱਖ ਸਕੂਲਾਂ ਦੀ ਮਾਪੇ ਅਧਿਆਪਕ ਮਿਲਣੀ ਕੀਤੀ ਜਾਣੀ ਸੀ।ਵਿਭਾਗੀ ਹਦਾਇਤਾ ਮੁਤਾਬਿਕ ਹਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕਰਨ ਦੇ ਨਾਲ ਵਿਦਿਆਰਥੀਆ ਦੀ ਕਾਰਗੂਜਾਰੀ ਵੀ ਮਾਤਾ ਪਿਤਾ ਨੇ ਚੈਕ ਕਰਨੀ ਸੀ।ਇਸ ਲੜੀ ਤਹਿਤ ਉਪ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ, ਜਿਲ੍ਹਾਂ ਸਾਂਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਲਵਲੀ ਤੇ ਦਫਤਰੀ ਅਮਲੇ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ਼ੰਕਰਪੁਰਾ ਦੀ ਚੈਕਿੰਗ ਕੀਤੀ ਤੇ ਸਕੂਲ ਵਿਚ ਪਹੁੰਚ ਰਹੇ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲਬਾਤ ਵੀ ਕੀਤੀ। ਮਾਤਾ ਪਿਤਾ ਨਾਲ ਕੀਤੇ ਸਵਾਲਾ ਦੇ ਜਵਾਬਾ ਵਿਚ ਮਾਤਾ ਪਿਤਾ ਨੇ ਦਸਿਆ ਕਿ ਸਰਕਾਰੀ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲਂੌ ਘੱਟ ਨਹੀ ਹਨ।ਸ਼ਕਰਪੁਰਾ ਸਕੂਲ ਵਿਖੇ ਪੜਾਈ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਟੀਮ ਵੱਲੋ ਸੀ ਸੀ ਈ ਦੇ ਰਜਿਸਟਰਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਿਸ ਵਿਚ ਵਿਦਿਅਰਥੀਆਂ ਦੀਆਂ ਉੱਤਰ ਪੱਤਰੀ ਦੀ ਜਾਂਚ ਦੌਰਾਨ ਤਸੱਲੀ ਦਾ ਪ੍ਰਗਟਾਆ ਕੀਤੀ।ਇਸ ਦੌਰਾਨ ਸੀ ਸੀ ਈ ਦੇ ਰਜਿਸਟਾਂ ਵਿਚ ਲਗਾਏ ਗਏ ਅੰਕਾਂ ਨੂੰ ਵੇਖਣ ਦੇ ਨਾਲ ਨਾਲ ਪ੍ਰਸ਼ਨ ਪੱਤਰਾਂ ਦਾ ਮਿਲਾਣ ਉਤਰ ਪੱਤਰੀਆਂ ਨਾਲ ਕੀਤਾ ਹੈ ਇਸ ਮੌਕੇ ਡਿਪਟੀ.ਡੀ.ਓ ਭਾਰਤ ਭੂਸਨ, ਰਵਿਦਰਪਾਲ ਚਾਹਲ, ਪ੍ਰਿੰਸੀਪਲ ਰਾਕੇਸ਼ ਕੁਮਾਰ ਤੋਂ ਇਲਾਵਾ ਸਮੁਹ ਸਟਾਫ ਹਾਜਰ ਸੀ।
Punjab Post Daily Online Newspaper & Print Media