
ਅਟਾਰੀ, 10 ਫਰਵਰੀ (ਪ.ਪ) ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਅਟਾਰੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਗੁਰਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ, ਜਿਹੜਾ ਸਕੂਲ ਤੋਂ ਸ਼ੁਰੂ ਹੋ ਕੇ ਅਟਾਰੀ ਬਾਜ਼ਾਰ ਵਿਚੋਂ ਲੰਘਦਾ ਹੋਇਆ ਅਟਾਰੀ ਬੱਸ ਸਟੈਂਡ ਤੱਕ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਸਭ ਤੋਂ ਪਹਿਲਾਂ ਗਤਕਾ ਟੀਮ, ਬੈਂਡ ਟੀਮ, ਬਾਬਾ ਜੀ ਦੀ ਪਾਲਕੀ ਸਾਹਿਬ, ਸਮੂਹ ਸਟਾਫ ਮੈਂਬਰ ਸਕੂਲ ਦੇ ਬੱਚੇ ਮਨੋਹਰ ਕੀਰਤਨ ਕਰਦੇ ਹੋਏ ਲੰਘਦੇ ਗਏ।ਅਟਾਰੀ ਵਾਸੀਆਂ ਨੇ ਬੜੀ ਸ਼ਰਧਾ ਪੂਰਵਕ ਨਗਰ ਕੀਰਤਨ ਦਾ ਸਵਾਗਤ ਕੀਤਾ। ਥਾਂ ਥਾਂ ਤੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਸਨ। ਸੰਗਤ ਨੇ ਪੰਜ ਪਿਆਰਿਆਂ, ਪੰਜ ਸਿੰਘਣੀਆਂ ਦਾ ਬਹੁਤ ਸਤਿਕਾਰ ਕੀਤਾ।ਇਸ ਸਮੇਂ ਸਕੂਲ ਦੇ ਮੈਂਬਰ ਇੰਚਾਰਜ ਸ੍ਰ: ਇੰਦਰ ਸਿੰਘ, ਰਣਬੀਰ ਸਿੰਘ ਚੋਪੜਾ, ਗੁਰਪ੍ਰੀਤ ਸਿੰਘ ਸੇਠੀ ਅਤੇ ਸ੍ਰ: ਜਤਿੰਦਰਬੀਰ ਸਿੰਘ ਬਹਿਲ ਵੀ ਸ਼ਾਮਿਲ ਸਨ।ਸਮੂਹ ਮੈਂਬਰ ਇੰਚਾਰਜ ਸਾਹਿਬਾਨ ਤੇ ਸਕੂਲ ਦੇ ਮੁੱਖ ਅਧਿਆਪਕਾ ਸ੍ਰੀ ਮਤੀ ਗੁਰਮਨਦੀਪ ਕੌਰ ਜੀ ਪੰਨੂੰ ਨੇ ਅਟਾਰੀ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਉਹਨਾ ਨੂੰ ਸਨਮਾਨਿਤ ਕੀਤਾ।
ਅਗਲੇ ਦਿਨ ਸਕੂਲ ਕੈਂਪਸ ਵਿਖੇ ਸਕੂਲ ਦੇ ਵਿਦਿਆਰਥੀਆਂ ਨੇ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ, ਭਾਸ਼ਣ ਤੇ ਮਨੋਹਰ ਰਸ ਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਸੰਗਤਾਂ ਨੂੰ ਗੁਰੁ ਚਰਨਾਂ ਨਾਲ ਜੋੜਿਆ।ਇਸ ਮੌਕੇ ਸਕੂਲ ਦੇ ਵਿਦਿਅਕ, ਧਾਰਮਿਕ, ਸੱਭਿਆਚਾਰਕ,ਖੇਡਾਂ ਦੇ ਖੇਤਰ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਸਕੂਲ ਦੇ ਮੁੱਖ ਅਧਿਆਪਕਾ ਸ੍ਰੀ ਮਤੀ ਗੁਰਮਨਦੀਪ ਕੌਰ ਜੀ ਪੰਨੂੰ ਨੇ ਸਕੂਲ ਦੀਆਂ ਸ਼ਾਨਦਾਰ ਗਤੀ ਵਿਧੀਆਂ ਨਾਲ ਭਰਪੂਰ ਰਿਪੋਰਟ ਪੜੀ ।ਇਸ ਪਾਵਨ ਮੌਕੇ ਤੇ ਕਮਾਂਡੈਟ ਇਨ ਚੀਫ ਬੀ. ਐਸ.ਐਫ ਸ੍ਰੀ ਜੇ ਕੇ ਬਿਰਦੀ ਅਤੇ ਉਹਨਾਂ ਦੀ ਮਿਸਿਜ ਨੀਲਮ ਬਿਰਦੀ ਜੀ ਨੇ ਵੀ ਕੀਮਤੀ ਸਮਾਂ ਕੱਢ ਕੇ ਸਮਾਗਮ ਵਿੱਚ ਹਾਜ਼ਰੀ ਭਰੀ।
ਸਕੂਲ ਦੇ ਮੈਂਬਰ ਇੰਚਾਰਜ ਇੰਦਰ ਸਿੰਘ, ਰਣਬੀਰ ਸਿੰਘ ਚੋਪੜਾ, ਗੁਰਪ੍ਰੀਤ ਸਿੰਘ ਸੇਠੀ ਅਤੇ ਜਤਿੰਦਰਬੀਰ ਸਿੰਘ ਬਹਿਲ ਨੇ ਕਮਾਂਡੈਂਟ ਇਨ ਚੀਫ ਸ੍ਰੀ ਜੇ. ਕੇ ਬਿਰਦੀ ਅਤੇ ਉਹਨਾਂ ਦੀ ਮਿਸਿਜ ਨੀਲਮ ਬਿਰਦੀ ਨੂੰ ਸਨਮਾਨਿਤ ਕੀਤਾ ਅਤੇ ਆਏ ਹੋਏ ਮਹਿਮਾਨਾ, ਪਤਵੰਤੇ ਸੱਜਣਾ ਦਾ ਤਹਿ ਦਿਲੋ ਧੰਨਵਾਦ ਕੀਤਾ ।ਇਸ ਮੌਕੇ ਸਥਾਨਕ ਪ੍ਰਧਾਨ, ਚੀਫ ਖਾਲਸਾ ਦੀਵਾਨ ਨਿਰਮਲ ਸਿੰਘ, ਮੈਂਬਰ ਸਤੌਖ ਸਿੰਘ, ਕੁਲਜੀਤ ਸਿੰਘ, ਸ੍ਰ: ਹਰਮਿੰਦਰ ਸਿੰਘ, ਮਨਜੀਤ ਸਿੰਘ ਮੰਜਲ ਸ੍ਰ: ਜੀ ਐਸ ਚਾਵਲਾ, ਭਰਪੂਰ ਸਿੰਘ ਅਤੇ ਚੀਫ ਖਾਲਸਾ ਦੀਵਾਨ ਦੇ ਸਮੂੰਹ ਮੈਂਬਰ ਅਤੇ ਸਕੂਲ ਦੇ ਸਟਾਫ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵੀ ਹਾਜਰ ਸਨ। ।
Punjab Post Daily Online Newspaper & Print Media