Thursday, April 30, 2026

ਜ਼ੈਵ-ਵਿਭਿੰਨਤਾ ਦੀ ਸਾਂਭ ਸੰਭਾਲ ‘ਤੇ ਆਧਾਰਿਤ ਜ਼ਿਲ੍ਰਾ ਪੱਧਰੀ ਸਿਖਲਾਈ ਪ੍ਰੋਗਰਾਮ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਖੁਰਮਣੀਆ) – ਪੰਜਾਬ ਜੈਵ ਵਿਭਿੰਨਤਾ ਬੋਰਡ ਵੱਲੋਂ ਜ਼ਿਲਾਂ ਪ੍ਰਸ਼ਾਸਨ, ਅਮ੍ਰਿਤਸਰ ਦੇ ਸਹਿਯੋਗ ਨਾਲ ਖਾਲਸਾ ਕਾਲਜ, ਅਮ੍ਰਿਤਸਰ ਵਿਖੇ ਜੈਵ-ਵਿਭਿੰਨਤਾ ਅਧਾਰਿਤ ਅਤੇ ਜੈਵ-ਵਿਭਿੰਨਤਾ ਕਾਨੂੰਨ 2002 ਸੰਬੰਧੀ ਜ਼ਿਲਾ੍ਹ ਪਧੱਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਵਰੂਨ ਰੂਜਮ, ਡਿਪਟੀ ਕਮਿਸ਼ਨਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੈਵ ਵਿਭਿੰਨਤਾ ਨੂੰ ਸੰਭਾਲਣ ਲਈ ਸੰਬੰਧਿਤ ਵਿਭਾਗਾਂ, ਸਿੱਖਿਆ ਸੰਸਥਾਵਾਂ ਅਤੇ ਆਮ ਨਾਗਰਿਕ ਨੂੰ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿਚ 100 ਤੋਂ ਜਿਆਦਾ ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਮੈਂਬਰ; ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ; ਜੰਗਲਾਤ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਨ, ਮੱਛੀ ਪਾਲਨ ਆਦਿ ਵਿਭਾਗਾਂ ਦੇ ਪ੍ਰਤੀਨਿਧੀਆਂ; ਵਿਦਿਅਕ ਮਾਹਿਰਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਸ਼ਾਮਿਲ ਸਨ।
ਪੰਜਾਬ ਵਿੰਚ ਜੈਵ-ਵਿਭਿੰਨਤਾ ਕਾਨੂੰਨ, 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵ ਵਿਭਿੰਨਤਾ ਬੋਰਡ ਨੇ ਰਾਜ ਦੇ ਸਾਰੇ ਜਿਲਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀੇ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀਆਂ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ 33 ਪਿੰਡ ਪੱਧਰੀ ਅਤੇ 4 ਬਲਾਕ ਪੱਧਰੀ ਜੈਵ-ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ।ਇਨ੍ਹਾਂ ਕਮਟੀਆਂ ਦਾ ਮੁੱਖ ਮੰਤਵ ਆਪਣੇ- ਆਪਣੇ ਖੇਤਰ ਵਿਚ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ, ਉਸ ਦੀ ਨਿਰੰਤਰ ਵਰਤੋ, ਜੈਵਿਕ ਸੋਤਾਂ ਦਾ ਦਸਤਾਵੇਜ਼ੀਕਰਣ ਆਦਿ ਕਰਨਾ ਹੈ। ਇਨ੍ਹਾਂ ਕਮੇਟੀਆਂ ਦਾ ਗਠਨ ਕੌਮੀ ਜੈਵ ਵਿਭਿੰਨਤਾ ਅਥਾਰਟੀ, ਭਾਰਤ ਸਰਕਾਰ ਦੀਆਂ ਨਿਯਤ ਹਿਦਾਇਤਾ ਅਨੁਸਾਰ ਜੈਵ-ਵਿਭਿੰਨਤਾ ਕਾਨੂੰਨ, 2002 ਦੀ ਧਾਰਾ 41 ਅਧੀਨ ਕੀਤਾ ਗਿਆ ਹੈ। ਸ਼੍ਰੀ ਗੁਰਹਰਮਿੰਦਰ ਸਿੰੰਘ, ਉਚ ਵਿਗਿਆਨਕ ਅਫ਼ਸਰ, ਪੰਜਾਬ ਜੈਵ ਵਿਭਿੰਨਤਾ ਬੋਰਡ, ਪੰਜਾਬ ਸਰਕਾਰ ਨੇ ਮੈਂਬਰਾ ਨੂੰ ਜੈਵ-ਵਿਭਿੰਨਤਾ ਕਾਨੂੰਨ, 2002 ਦੀਆਂ ਮੁੱਖ ਧਾਰਾਵਾਂ, ਜੈਵ ਵਿਭਿੰਨਤਾ ਦੀ ਸਾਂਭ ਸੰਭਾਲ ਅਤੇ ਉਸ ਨਾਲ ਹੋਣ ਵਾਲੇ ਫਾਇਦੇ ਆਦਿ ਤੋ ਜਾਗਰੂਕ ਕੀਤਾ। ਉਹਨਾਂ ਨੇ ਬੋਰਡ ਦੁਆਰਾ ਜੈਵ ਵਿਭਿੰਨਤਾ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਹੋਰ ਉਪਰਾਲਿਆ ਬਾਰੇ ਵੀ ਦੱਸਿਆ।ਸ਼੍ਰੀ ਅ ੈਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ, ਅਮ੍ਰਿਤਸਰ, ਸ਼੍ਰੀ ਸਤਿੰਦਰ ਕੁਮਾਰ ਸਾਗਰ, ਡੀਜੰਗਲਾਤ ਅਫ਼ਸਰ, ਡਮੈਹਲ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ, ਡਾ. ਆਦਰਸ਼ ਪਾਲ ਵਿਗ, ਐਸੋਸ਼ਇਏਟ ਪ੍ਰੋਫੈਸਰ, ਬਨਸਪਤੀ ਅਤੇ ਵਾਤਾਵਰਨ ਵਿਭਾਗ, ਜੀ.ਐਨ.ਡੀ.ਯੂ, ਅਮ੍ਰਿਤਸਰ ਅਤੇ ਪੋਕੋਰਡਿਨੇਟਰ ਨੇ ਵੀ ਵਿਸ਼ੇਸ਼ ਮਿਹਮਾਨਾ ਦੇ ਤੋਰ ਤੇ ਪੋਵਿਚ ਭਾਗ ਲਿਆ ਅਤੇ ਪ੍ਰੋਗਰਾਮ ਵਿਚ ਭਾਗ ਲੇ ਰਹੇ ਅਫ਼ਸਰਾ ਅਤੇ ਵਿਦੀਆਰਥਿਆਂ ਨੂੰ ਸੰਬੋਧਤ ਕੀਤਾ।
ਡਾ. ਅਮਰਜੀਤ ਸਿੰਘ ਸੁਧਨ, ਐਸੋਸ਼ਇਏਟ ਪ੍ਰੋਫੈਸਰ, ਬਨਸਪਤੀ ਅਤੇ ਵਾਤਾਵਰਨ ਵਿਭਾਗ, ਜੀ.ਐਨ.ਡੀ.ਯੂ, ਅਮ੍ਰਿਤਸਰ ਨੇ ਸਰੋਤਿਆਂ ਨੂੰ ਜ਼ਿਲ੍ਹੇ ਦੀ ਵਿਭਿੰਨ ਬਨਸਪਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਡਾ. ਚੰਦਰ ਪ੍ਰਕਾਸ਼, ਅਸਿਸਟੈਂਟ ਪ੍ਰੋਫੈਸਰ, ਵਾਤਾਵਰਨ ਵਿਭਾਗ, ਪੀ.ਟੀ. ਯੂ, ਜਲੰਧਰ ਨੇ ਪੰਜਾਬ ਵਿਚ ਪਾਈਆਂ ਜਾਣ ਵਾਲੀਆਂ ਮੱਛੀਆਂ ਅਤੇ ਪੰਛੀਆਂ ਦੀਆਂ ਵਿਭਿੰਨ ਪ੍ਰਜਾਤੀਆਂ ਬਾਰੇ ਸਰੋਤਿਆਂ ਨੂੰ ਜਾਗਰੂਕ ਕੀਤਾ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਚਾਨਣਾ ਪਾਇਆ।ਸ਼੍ਰੀ ਮਤੀ ਗੀਤਾਂਜਲੀ ਕਨਵਰ, ਸੀਨੀਅਰ ਪ੍ਰੋਜੈਕਟ ਅਫ਼ਸਰ, ਵਰਲਡ ਵਾਇਡ ਫੰਡ ਫਾਰ ਨੇਚਰ, ਭਾਰਤ (WWF-India) ਪੰਜਾਬ ਦੇ ਪੀਣਯੋਗ ਪਾਣੀ ਸੰਬੰਧੀ ਮੁੱਦੇ ਅਤੇ ਸਮਸਿਆਵਾਂ ਤੋਂ ਉਭਰੰਨ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਪੰਜਾਬ ਦੀ ਜੈਵਿਕ ਵਿਭਿੰਨਤਾ ਨੂੰ ਦਰਸਾਉਣ ਲਈ ਇਕ ਪ੍ਰਦਰਸ਼ਨੀ ਵੀ ਲਗਾਈ ਗਈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply