Tuesday, April 28, 2026

ਆਦਿ ਵਾਸੀ ਨੋਜਵਾਨਾਂ ਨੂੰ ਵਿਕਸਤ ਹੋਣ ਲਈ ਅੱਗੇ ਆਉਣਾ ਚਾਹਿਦਾ ਹੈ – ਯੋਗਿੰਦਰ ਚੋਧਰੀ

PPN1102201609ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ ਸੱਗੂ) – ਨਹਿਰੂ ਯੂਵਾ ਕੇਦਰ ਅੰਮ੍ਰਿਤਸਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋ ਸ਼੍ਰੀ ਸੈਮਸਨ ਮਸੀਹ ਜ਼ਿਲ੍ਹਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਆਯੋਜਿਤ ਅੱਠਵੇ ਆਦਿ ਵਾਸੀ ਯੁਵਾ ਅਦਾਨ ਪ੍ਰਦਾਨ ਪ੍ਰੋਗਰਾਮ ਵਿੱਚ ਛੱਤੀਸਗੜ੍ਹ ਅਤੇ ਝਾਰਖੰਡ ਦੇ 221 ਨੋਜਵਾਨ ਅਤੇ ਪੰਜਾਬ ਦੇ 39 ਨੋਜਵਾਨ ਭਾਗ ਲੈ ਰਹੇ ਹਨ।
ਅੱਜ ਇਸ ਪੋ੍ਰਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਯੌਗਿੰਦਰ ਚੋਧਰੀ ਕਮਿਸ਼ਨਰ ਇਨਕਮ ਟੈਕਸ ਨੇ ਕਿਹਾ ਕਿ ਅੱਜ ਦੇ ਆਦਿ ਵਾਸੀ ਨੋਜਵਾਨਾਂ ਨੂੰ ਵਿਕਸਤ ਹੋਣ ਲਈ ਅੱਗੇ ਆਉਣਾ ਚਾਹਿਦਾ ਹੈ ਕਿਉਕਿ ਭਾਰਤ ਸਰਕਾਰ ਵੱਲੋ ਵੀ ਇਹਨਾ ਦੀ ਬਿਹਤਰੀ ਲਈ ਸਕਿੱਲ ਵਿਕਾਸ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਤਾਂ ਕਿ ਇਹਨਾ ਦਾ ਸ਼ਕਤੀਕਰਨ ਕਰਕੇ ਦੇਸ਼ ਵਿੱਚ ਆਪਸੀ ਸਦਭਾਵ ਅਤੇ ਭਾਈਚਾਰੇ ਨਾਲ ਦੇਸ਼ ਨੂੰ ਹੋਰ ਵੀ ਮਜ਼ਬੂਤ ਅਤੇ ਵਿਕਸਤ ਕੀਤਾ ਜਾ ਸਕੇ ਕਿਉਕਿ ਬਹੁਗਿਣਤੀ ਯੁਵਾ ਸ਼ਕਤੀ ਦੀ ਹੀ ਹੈ ਅਤੇ ਇਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।ਇਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਮੋਦੀ ਸਾਹਿਬ ਇਸ ਅਣਗੋਲੇ ਵਰਗ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੇ ਹਨ ਅਤੇ ਇਹ ਜ਼ਿਮੇਵਾਰੀ ਗ੍ਰਹਿ ਮੰਤਰਾਲਾ, ਨਹਿਰੂ ਯੂਵਾ ਕੇਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ, ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ.,ਅਤੇ ਐਸ.ਐਸ.ਬੀ. ਨੂੰ ਸਾਝੇ ਤੋਰ ਤੇ ਦਿੱਤੀ ਗਈ ਹੈ ਤਾਂ ਕਿ ਦੇਸ਼ ਦੀ ਯੁਵਾ ਸ਼ਕਤੀ ਨੂੰ ਸੁਚੇਤ ਅਤੇ ਸਿੱਖਿਅਤ ਕਰਕੇ ਰਾਸ਼ਟਰ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ ਤਾਂ ਕਿ ਭਾਰਤ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਖਾਤਮਾ ਕੀਤਾ ਜਾ ਸਕੇ ਅਤੇ ਅਖੰਡ ਭਾਰਤ ਦੀ ਸਿਰਜਣਾ ਵਾਲੇ ਅੱਗੇ ਵਧ ਸਕੀਏ।ਸ਼੍ਰੀ ਐਸ.ਐਨ.ਸ਼ਰਮਾ ਜੋਨਲ ਡਾਇਰੈਕਟਰ ਨਹਿਰੂ ਯੂਵਾ ਕੇਦਰ ਸੰਗਠਨ, ਪੰਜਾਬ ਅਤੇ ਚੰਡੀਗੜ੍ਹ ਜੋਨ ਨੇ ਦੱਸਿਆ ਇਸ ਪ੍ਰੋਗਰਾਮ ਰਾਹੀ ਪੇਂਡੂ ਸੱਭਿਆਚਾਰਕ ਸਾਝਾਂ, ਹੈਰੀਟੇਜ਼ ਸਥਾਨਾਂ ਦੀ ਯਾਤਰਾ ਰਾਹੀ ਇਨ੍ਹਾਂ ਨੋਜਵਾਨਾਂ ਨੂੰ ਆਨ ਪ੍ਰਦਾਨ ਦਾ ਪੂਰਾ ਮੋਕਾ ਮਿਲੇਗਾ। ਇਸ ਮੋਕੇ ਤੇ ਸ਼੍ਰੀ ਜੇ.ਪੀ.ਸਿੰਘ ਅੰਡਰ ਸੈਕਟਰੀ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨੇ ਕਿਹਾ ਉਹਨਾ ਦਾ ਮੰਤਰਾਲਾ ਇਹੋ ਜਿਹੇ ਪੋ੍ਰਗਰਾਮਾ ਦੀ ਗਿਣਤੀ ਹੋਰ ਵੀ ਵਧਾਈ ਜਾਵੇਗੀ ਤਾਂ ਕਿ ਇਹਨਾਂ ਆਦਿ ਵਾਸੀ ਨੋਜਵਾਨਾਂ ਭਾਰਤ ਦੇਸ਼ ਨੂੰ ਜਾਚਣ ਅਤੇ ਪ੍ਰਖਣ ਦਾ ਹੋਰ ਨੇੜਿਉ ਮੋਕਾ ਮਿਲ ਸਕੇ ਤਾਂ ਕਿ ਰਾਸ਼ਟਰ ਨਿਰਮਾਣ ਵਿੱਚ ਇਹਨਾਂ ਨੋਜਵਾਨਾਂ ਦੀ ਭੂਮਿਕਾ ਸਦਕਾ ਦੇਸ਼ ਦੀ ਅਖੰਡਤਾ ਵਿੱਚ ਏਕਤਾ ਨੂੰ ਹੋਰ ਬੱਲ ਮਿਲੇਗਾ। ਇਸ ਮੋਕੇ ਤੇ ਸੁਰਿੰਦਰ ਸਿੰਘ ਅਕਾਊਟੈਟ, ਜ਼ਿਲ੍ਹਾ ਪ੍ਰੋਜੈਕਟ ਅਫਸਰ ਵਿਕਾਸ ਦੇਵ (ਜਲੰਧਰ), ਜ਼ਿਲ੍ਹਾ ਪ੍ਰੋਜੈਕਟ ਅਫਸਰ ਸੰਦੀਪ ਕੋਰ (ਅਮ੍ਰਿਤਸਰ), ਸੁਰਿੰਦਰ ਕਲੀ, ਰੋਬਿਨਜੀਤ ਸਿੰਘ, ਅਨਿਲ, ਸੁਨੀਲ ਕੁਮਾਰ, ਸਤਨਾਮ ਸਿੰਘ, ਪ੍ਰਿੰਸਪਾਲ ਸਿੰਘ, ਪੀਟਰ ਮਸੀਹ, ਜਗਤਾਰ ਸਿੰਘ, ਰਮਨਦੀਪ ਕੋਰ, ਹਰਵਿੰਦਰ ਕੋਰ, ਮਨਪ੍ਰੀਤ ਕੋਰ, ਗੁਰਮਨਪ੍ਰੀਤ ਕੋਰ ਆਦਿ ਰਾਸ਼ਟਰੀ ਯੁਵਾ ਕੋਰ ਵਲੰਟੀਅਰ ਸ਼ਾਮਲ ਹੋਏ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply