Wednesday, March 18, 2026

ਸੱਤਾ ਦੀ ਸਰਪ੍ਰਸਤੀ ਹੇਠ ਪੰਜਾਬ ਅੰਦਰ ਰੇਤ, ਨਸ਼ੇ ਤੇ ਹੋਰ ਗੈਰ ਕਾਨੂੰਨੀ ਧੰਦੇ ਭੋਲੀ ਭਾਲੀ ਜਨਤਾ ਨੂੰ ਲੁੱਟਿਆ ਜਾ ਰਿਹੈ- ਭਗਵੰਤ ਮਾਨ

PPN1302201619

ਸੰਦੌੜ, 13 ਫਰਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੀ ਸੱਤਾ ਤੇ ਲੰਬੇ ਸਮੇਂ ਤੋਂ ਕਾਬਜ਼ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਵਰਗੀਆਂ ਭ੍ਰਿਸ਼ਟ ਪਾਰਟੀਆਂ ਤੋਂ ਅੱਜ ਹਰ ਪੰਜਾਬੀ ਆਪਣਾ ਖਹਿੜਾ ਛਡਾਉਣ ਲਈ ਹਰ ਯਤਨ ਕਾਹਲੀ ਹੈ । ਇਹਨਾਂ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪਿੰਡ ਫਤਹਿਗੜ੍ਹ ਪੰਜਗਰਾਈਆਂ, ਬਦੇਸੇ, ਅਲੀਪੁਰ ਅਤੇ ਟਿੱਬਾ ਵਿਖੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ।ਉਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਹਵਾਈ ਗੋਲੇ ਬਣਾਉਣ ਵਾਲੀਆਂ ਗੱਲਾਂ ਤੋਂ ਹੁਣ ਪੰਜਾਬ ਦੀ ਜਨਤਾ ਸਿਆਸੀ ਚਾਲਾਂ ਤੋਂ ਭਲੀ ਭਾਂਤੀ ਜਾਣੂ ਹੋ ਚੁੱਕੀ ਹੈ ਕਿਉਂਕਿ ਸੂਬੇ ਦੇ ਲੋਕਾਂ ਨੂੰ ਬਾਦਲ ਦੀ ਹਰ ਗੱਲ ਵਿਚ ਸਿਆਸਤ ਤਾਂ ਨਜਰ ਆਉੰਦੀ ਹੀ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਨੇ ਵੱਡੇ ਵੱਡੇ ਵਾਅਦਿਆਂ ਤੋਂ ਬਿਨ੍ਹਾਂ ਹੋਰ ਕੁੱਝ ਨਹੀਂ ਕਰ ਸਕਦਾ। ਭਗਵੰਤ ਮਾਨ ਨੇ  ਕਿਹਾ ਕਿ ਅੱਜ ਪੰਜਾਬ ਅੰਦਰ ਰੇਤ ਦਾ ਕਾਰੋਬਾਰ, ਨਸ਼ੇ ਦਾ ਕਾਰੋਬਾਰ ਅਤੇ ਹੋਰ ਗੈਰ ਕਾਨੂੰਨੀ ਧੰਦੇ ਸੱਤਾ ਦੀ ਸਰਪ੍ਰਸਤੀ ਹੇਠ ਵੱਡੀ ਤਦਾਦ ਵਿਚ ਹੋ ਰਹੇ ਹਨ ਅਤੇ ਭੋਲੀ ਭਾਲੀ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ । ਪੰਜਾਬ ਦਾ ਨੌਜਵਾਨ ਬੇਰੁਜਗਾਰੀ ਕਾਰਨ ਨਸ਼ਿਆਂ ਦੀ ਦਲਦਲ ਵਿਚ ਗਿਰਦਾ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਕਦੇ ਪੰਜਾਬ ਨੂੰ ਹਰੀ ਕਰਾਂਤੀ ਅਤੇ ਪੰਜਾਬ ਦੇ ਪਿੰਡਾ ਨੂੰ ਜੋਧਿਆਂ, ਪੀਰਾਂ ਤੇ ਸ਼ਹੀਦਾਂ ਦੇ ਨਾਂ ਤੇ ਜਾਣਿਆ ਜਾਂਦਾ ਸੀ ਪਰ ਅੱਜ ਪੰਜਾਬ ਦੇ ਪਿੰਡਾਂ ਦਾ ਨਾਂ ਸਮੈਕੀਆਂ, ਲੁਟੇਰਿਆਂ ਤੇ ਨਸ਼ੇੜੀਆਂ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਸਾਖ ਨੂੰ ਬਾਕੀ ਸੂਬਿਆਂ ਦੇ ਮੁਕਾਬਲੇ ਵੱਡੀ ਧਾਕ ਲੱਗੀ ਹੈ । ਉਨਾਂ ਕਿਹਾ ਕਿ ਪੀ.ਟੀ.ਸੀ ਚੈਨਲ ਜਿਹੜਾ ਹਰ ਸਮੇਂ ਸਿਰਫ ਬਾਦਲਾਂ ਦੀ ਬੋਲੀ ਹੀ ਬੋਲਦਾ ਹੈ ਉਸ ਚੈਨਲ ਨੂੰ ਸਿਵਾਏ ਆਮ ਆਦਮੀ ਪਾਰਟੀ ਨੂੰ ਭੰਡਣ ਤੋਂ ਬਜਾਏ ਹੋਰ ਕੋਈ ਕੰਮ ਨਹੀਂ ਹੈ।ਭਗਵੰਤ ਮਾਨ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਆਉਣ ਤੇ ਪੀ.ਟੀ.ਸੀ ਦੇ ਖੰਭੇ ਪੁੱਟ ਦਿਆਂਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਵਾਰ ਆਪ ਪਾਰਟੀ ਨੂੰ ਪੰਜਾਬ ਵਿਚ ਆਉਣ ਦਾ ਮੌਕਾ ਦਿੱਤਾ ਜਾਵੇ ।ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਾਲਾਂ ਬਾਅਦ ਹੁਣ ਪੰਜਾਬ ਦਾ ਚੇਤਾ ਆ ਗਿਆ ।ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਆਪ ਪਾਰਟੀ ਨੂੰ 100 ਤੋਂ ਵੱਧ ਸੀਟਾਂ ਤੇ ਜਿੱਤ ਪ੍ਰਾਪਤ ਹੋਵੇਗੀ।ਇਸ ਮੌਕੇ ਸੈਕਟਰ ਇੰਚਾਰਜ ਸ੍ਰੀ ਵਿਜੇ ਚੌਹਾਨ, ਬਚਨ ਬੇਦਿਲ, ਯੂਥ ਇੰਚਾਰਜ ਪੁਨੂੰ ਕਾਤਰੋਂ ਆਦਿ ਹਾਜਰ ਸਨ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply