Friday, July 5, 2024

ਅਨਾਜ ਮੰਡੀ ਸੰਦੌੜ ਵਿਖੇ ਕੈਰੀਅਰ ਗਾਈਡੈਂਸ ਕੇੈਂਪ ਦਾ ਅਯੋਜਨ

PPN1302201618

ਸੰਦੌੜ, 13 ਫਰਵਰੀ( ਹਰਮਿੰਦਰ ਸਿੰਘ ਭੱਟ)- ਗਾਈਡੈੱਸ ਸੈੱਲ ਪੰਜਾਬ ਡਿਪਟੀ ਡਾਇਰੈਕਟਰ ਐਸ. ਸੀ. ਈ. ਆਰ. ਟੀ, ਸੀ੍ਰਮਤੀ ਸਰੂਤੀ ਸੁਕਲਾ ਸਟੇਟ ਕੋ.ਆਰਡੀਨੇਟਰ ਕਾਉਸਲਿੰਗ, ਗਾਈਡੈੱਸ ਸੈੱਲ ਪੰਜਾਬ ਅਤੇ ਡਿਪਟੀ ਡਾਇਰੈਕਟਰ ਐੱਸ. ਸੀ. ਈ. ਆਰ .ਟੀ. ਦੀ ਪ੍ਰੇਰਨਾ ਸਦਕਾ ਅਤੇ ਸੰਦੀਪ ਨਾਗਰ ਡੀ.ਈ.ਓ, ਜਿਲਾ ਗਾਈਡੈੱਸ ਅਫਸਰ ਜਗਤਾਰ ਸਿੰਘ ਅਤੇ ਸੀz ਰਜਿੰਦਰ ਕੁਮਾਰ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ਼ ਕੰਗਣਵਾਲ ਕਲੱਸਟਰ ਗਾਈਡੈੱਸ ਰਿਸੋਰਸ਼ ਪਰਸ਼ਨ ਦੀ ਅਗਵਾਈ ਹੇਠ ਇਲਾਕਾ ਸੰਦੋੜ ਦੀ ਅਨਾਜ ਮੰਡੀ ਵਿਖੇ ਕੈਰੀਅਰ ਗਾਈਡੈੱਸ ਚੇਤਨਾ ਕੈਂਪ ਲਗਾਇਆ ਗਿਆ।ਇਸ ਮੋਕੇ ਰਜਿੰਦਰ ਕੁਮਾਰ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ਼ ਕੰਗਣਵਾਲ ਕਲੱਸਟਰ ਗਾਈਡੈੱਸ ਰਿਸੋਰਸ਼ ਨੇ ਇਲਾਕੇ ਦੇ ਵੱਖ ਵੱਖ ਪਿੰਡ ਸੰਦੌੜ, ਫਰਵਾਲੀ, ਖੁਰਦ, ਕਸਬਾ ਭਰਾਲ, ਮਾਣਕੀ, ਖੁਰਦ, ਬਿਸਨਗੜ੍ਹ, ਝਨੇਰ ਅਤੇ ਧਲੇਰਕਲਾਂ ਵਿੱਚੋਂ ਦੇ ਸਕੂਲੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ  ਪੋਸਟਰਾਂ ਦੇ ਉੱਪਰ ਬਹੁਤ ਹੀ ਵਧੀਆ ਤੇ ਸਰਲ ਤਰੀਕੇ  ਨਾਲ  ਦਸਵੀ  ਅਤੇ ਬਾਰਵੀਂ  ਕਲਾਸ ਪਾਸ ਕਰਨ ਤੋਂ ਬਾਅਦ ਕਿੱਤਾ ਮੁੱਖੀ ਕੋਰਸ, ਸਵੈ ਰੋਜਗਾਰ ਕੋਰਸਾਂ ਅਤੇ ਉਚੇਰੀ ਪੜ੍ਹਾਈ ਜਿਵੇਂ ਡਿਪਲੋਮਾ ਜਾਂ ਬੀ.ਏ, ਪੀ. ਜੀ. ਸੀ. ਡੀ ਵੱਖ ਵੱਖ ਪ੍ਰਕਾਰ ਦੇ ਡਿਪਲੋਮਾ ਹੋਲਡਰਾਂ ਨੂੰ ਅੱਗੇ ਜਾ ਕੇ ਕਿਵੇਂ ਪੜ੍ਹਾਈ ਕਰਨੀ ਹੈ ਜਾਂ ਕੋਈ ਜੋਬ ਵਰਕਰ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ ।ਇਸ ਸਮੇਂ  ਸੁਖਦੇਵ ਸਿੰਘ ਖਾਲਸਾ ਪ੍ਰਿਸੀਪਲ ਕੰਗਣਵਾਲ ਨੇ ਇਸ ਕੈਂਪ ਦੋਰਾਨ ਕਿਹਾ ਕਿ ਕਲੱਸਟਰ ਗਾਈਡੈੱਸ ਰਿਸੋਰਸ਼ ਪਰਸ਼ਨ ਰਜਿੰਦਰ ਕੁਮਾਰ ਵੱਲੋਂ ਇੱਕ ਪਲੇਟ ਫਾਰਮ ਤੇ ਵੱਖ ਵੱਖ ਕਿੱਤਿਆਂ ਬਾਰੇ ਕਲੱਸਟਰ ਬਾਰੇ ਪੋਸਟਰਾਂ ਦੀ ਮੱਦਦ ਨਾਲ ਜਾਣਕਾਰੀ ਦੇਣਾ ਬਹੁਤ ਸਲਾਘਾਯੋਗ ਕਦਮ ਹੈ।ਵਿਦਿਆਰਥੀਆਂ ਨੂੰ ਆਪਣਾ ਭਵਿੱਖ ਵਧੀਆ ਬਣਾਉਣ ਲਈ ਸਹੀ ਕਿੱਤਾ ਚੁਣਨ ਦਾ ਸੁਨਿਹਰੀ ਮੋਕਾ ਦਿੱਤਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਬਹੁਤ ਹੀ ਜਿਆਦਾ ਉਤਸਾਹਤ ਪੈਦਾ ਹੋਣਾ ਇਸ ਦੀ ਲੋੜ ਨੂੰ ਅਨੁਭਵ ਕਰਾਉਣਾ ਹੈ।ਅਜਿਹੇ ਕਲੱਸਟਰ ਗਾਈਡੈੱਸ ਚੇਤਨਾ ਪ੍ਰੋਗਾਰਮ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਸਮੇਂ ਪ੍ਰਿਸੀਪਲ ਜੋਗਿੰਦਰ ਸਿੰਘ ਖਾਲਸਾ ਸੰਦੌੜ, ਜਗਜੀਵਨ ਸਿੰਘ ਲੈਕਚਰਾਰ ਸੀ. ਜੀ. ਆਰ. ਸੀ ਭੋਗੀਵਾਲ, ਮਾਸਟਰ ਜਗਰੂਪ ਸਿੰਘ ਸੰਦੌੜ, ਮਾਸਟਰ ਵਰਿੰਦਰ ਸਿੰਘ ਫਰਵਾਲੀ, ਪ੍ਰਿਸੀਪਲ ਊਸਾ ਰਾਣੀ ਗੁਰੁ ਹਰਿ ਰਾਏ ਮਾਡਲ ਸਕੂਲ ਝਨੇਰ, ਭੁੁਿਪੰਦਰ ਸਿੰਘ ਸੋਹੀ, ਜਗਤਾਰ ਸਿੰਘ ਸੈਕਟਰੀ ਫਰਵਾਲੀ, ਸਮਸ਼ੇਰ ਸਿੰਘ ਮਾਣਕੀ, ਰਣਜੀਤ ਸਿੰਘ ਬਿਸਨਗੜ੍ਹ, ਬਲਵਿੰਦਰ ਸਿੰਘ ਕੰਪਿਊਟਰ, ਗੁਰਜੀਤ ਸਿੰਘ ਸੰਦੌੜ, ਸੁਖਪਾਲ ਸਿੰਘ ਦੁਲਮਾਂ ਤੋਂ ਇਲਾਵਾ ਸਕੂਲੀ ਬੱਚੇ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply