
ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਤਾਇਕਵਾਂਡੋ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ, ਜੋ 8 ਫਰਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਸਮਾਪਤ ਹੋਈ। ਤਾਇਕਵਾਂਡੋ ਟੀਮ ਨੇ ਬਹੁਤ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਚਾਰ ਸੋਨ ਤਮਗੇ, ਦੋ ਸਿਲਵਰ ਤਮਗੇ ਅਤੇ ਇੱਕ ਕਾਂਸੀ ਤਮਗਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਰੋਹਨੀ, ਕਨੀਕਾ, ਅਮਨਪ੍ਰੀਤ ਅਤੇ ਕਿਰਨਦੀਪ ਨੇ ਕ੍ਰਮਵਾਰ 46 ਕਿਲੋਗਰਾਮ, 53 ਕਿਲੋਗਰਾਮ, 57 ਕਿਲੋਗਰਾਮ, ਅਤੇ 73 ਕਿਲੋਗਰਾਮ ਵਰਗ ਵਿੱਚ ਸੋਨ ਤਮਗੇ ਜਿਤੇ।ਮਨਪ੍ਰੀਤ ਕੌਰ ਤੇ ਜਗਵੰਤ ਕੌਰ ਨੇ ਕ੍ਰਮਵਾਰ 49 ਕਿਲੋਗਰਾਮ ਅਤੇ 75 ਕਿਲੋਗਰਾਮ ਵਰਗ ਵਿੱਚ ਸਿਲਵਰ ਤਮਗੇ ਜਿੱਤੇ ਜਦੋਂ ਕਿ ਨਵਜੋਤ ਕੌਰ ਨੇ 67 ਕਿਲੋਗਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸਾਰੀਆਂ ਸੋਨੇ ਤੇ ਸਿਲਵਰ ਮੈਡਲਿਸਟ ਖਿਡਾਰਣਾਂ ਨੂੰ ਆਲ ਇੰਡਿਆ ਇੰਟਰਵਰਸਿਟੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਉੱਤਮ ਪ੍ਰਾਪਤੀ ਤੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਕਾਲਜ ਦੇ ਖੇਡ ਵਿਭਾਗ ਨੇ ਵਿਭਿੰਨ ਖੇਡ ਚੈਂਪੀਅਨਸ਼ਿਪਾਂ ਦੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਬਰਕਰਾਰ ਰੱਖਦਿਆਂ ਹਮੇਸ਼ਾ ਹੀ ਉੱਤਮ ਪ੍ਰਦਰਸ਼ਨ ਕੀਤਾ ਹੈ ਜਿਸ ਤੇ ਕਾਲਜ ਮਾਣ ਮਹਿਸੂਸ ਕਰਦਾ ਹੈ।ਮੁੱਖੀ ਖੇਡ ਵਿਭਾਗ ਮਿਸਿਜ਼ ਸਵੀਟੀ ਬਾਲਾ, ਸਮੇਤ ਹੋਰ ਸਟਾਫ ਮੈਂਬਰਾਂ ਮਿਸ ਸਵੀਤਾ ਕੁਮਾਰੀ, ਮਿਸ ਅਰੂਨਾ, ਮਿਸ ਰਾਜਦੀਪ ਕੌਰ ਅਤੇ ਤਾਇਕਵਾਂਡੋ ਕੋਚ ਲਕਸ਼ਮਣ ਪ੍ਰਸ਼ਾਦ ਨੇ ਖਿਡਾਰਣਾਂ ਨੂੰ ਮੁਬਾਰਕਾਂ ਦਿੱਤੀਆਂ।
Punjab Post Daily Online Newspaper & Print Media