Wednesday, July 3, 2024

ਮਾਂ ਬੋਲੀ ਭੁੱਲ ਜਾਓਗੇ, ਕੱਥਾ ਵਾਂਗ ਰੁੱਲ ਜਾਓਗੇ- ਸਤਿੰਦਰ ਕੌਰ

ਧੁੱਪਸੜੀ ਸਕੂਲ ‘ਚ ਸਾਨੋ ਸੌਕਤ ਨਾਲ ਮਨਾਇਆ ਮਾਤ ਭਾਸ਼ਾ ਦਿਵਸ

PPN1902201606

ਬਟਾਲਾ, 19 ਫਰਵਰੀ (ਨਰਿੰਦਰ ਸਿੰਘ ਬਰਨਾਲ) – ਪੰਜਾਬ ਸਰਕਾਰ ਅਤੇ ਜ਼ਿਲਾ੍ਹ ਸਿੱਖਿਆ ਅਫਸਰ (ਸੈ) ਦੀਆਂ ਹਦਾਇਤਾਂ ਅਨੁਸਾਰ ਸ.ਸੀ.ਸੈ ਧੁੱਪਸੜੀ ਵਿਖੇ ਪੰਜਾਬੀ ਭਾਸ਼ਾ ਨੂੰ ਪ੍ਰਫਲਿਤ ਕਰਨ ਲਈ ਇੰਤਜਾਰ ਮੈਡਮ ਸੁਖਵੰਤ ਕੌਰ ਦੀ ਅਗਵਾਈ ਅਤੇ ਲੇੈਕ: ਸਤਿੰਦਰ ਕੌਰ ਦੇ ਪ੍ਰਬੰਧਾਂ ਹੇਠ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਯ ਮੋਕੇ ਲੈਕ: ਸਤਿੰਦਰ ਕੋਰ,ਬਲਰਾਜ ਸਿੰਘ, ਪ੍ਰੇਮ ਸਿੰਘ, ਮਨਜੋਤਪਾਲ ਕੌਰ ਅਤੇ ਭੁਪਿੰਦਰ ਸਿੰਘ ਨੇ ਜਾਣਕਾਰੀ ਭਰਭੂਰ ਵਿਚਾਰ ਰੱਖੇ ਅਤੇ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਕਵਿਤਾ ਅਤੇ ਭਾਸ਼ਣ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀ ਦੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਸ:ਰਜਿੰਦਰ ਸਿੰਘ, ਸ਼੍ਰੀ ਮਤੀ ਜਗਰੂਪ ਕੌਰ ਅਤੇ ਪ੍ਰਵੀਨ ਕਲਾਂ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਵਿੱਚ ਕਾਜਲਪ੍ਰੀਤ ਪਹਿਲੇ, ਹਰਸ਼ਨਰ ਕੌਰ ਦੂਜੇ ਅਤੇ ਸੁਖਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀਆਂ। ਅੰਤ ਵਿੱਚ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਉਹਨਾਂ ਨੂੰ ਇਨਾਮ ਦਿੱਤੇ ਗਏ। ਇਸ ਮੋਕੇ ਸਮੂਹ ਸਟਾਫ ਮੈਂਬਰਜ਼ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply