Wednesday, April 29, 2026

ਪਿੰਡ ਜੰਡੋਕੇ ਵਿਖੇ ਮਿਲੀ ਅਣਪਛਾਤੀ ਔਰਤ ਦੀ ਲਾਸ਼

ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਥਾਣਾ ਪੱਟੀ ਅਧੀਨ ਪੈਂਦੇ ਪਿੰਡ ਜੰਡੋਕੇ ਨੇੜੇ ਭੱਠਾ ਵਿਖੇ ਪੁਲਸ ਨੂੰ ਸੜਕ ਤੇ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ ਹੋਈ। ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਚੌਕੀ ਕੈਰੋਂ ਇੰਂਚਾਰਜ਼ ਨਰੇਸ਼ ਕੁਮਾਰ ਨੂੰ ਸੂਚਨਾ ਮਿਲੀ ਜੰਡੋਕੇ ਨੇੜੇ ਸੜਕ ਉਪਰ ਮਹਿਲਾ ਦੀ ਲਾਸ਼ ਪਈ ਹੈ, ਪੁਲਸ ਨੇ ਮੌਕੇ ਪੁਹੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਲਾਸ਼ ਦੀ ਸ਼ਿਨਾਖਤ ਨਹੀ ਹੋ ਸਕੀ। ਮ੍ਰਿਤਕ ਔਰਤ ਸਧਾਰਨ ਸੀ ਅਚਾਨਕ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ ਅਤੇ ਸੜਕ ਉਪਰ ਉਸ ਤੋ ਹੋਰ ਕਈ ਵਾਹਨ ਲੰਘਨ ਕਾਰਨ ਲਾਸ਼ ਸੜਕ ਨਾਲ ਚਿਪਕੀ ਪਈ ਸੀ, ਜਿਸ ਕਾਰਨ ਲਾਸ਼ ਦੀ ਸ਼ਿਨਾਖਤ ਨਹੀ ਹੋ ਸਕੀ। ਪੱਟੀ ਪੁਲਸ ਵਲੋਂ 174 ਦੀ ਕਾਰਵਾਈ ਕਰਦੇ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply