Monday, July 1, 2024

ਕਾਂਗਰਸ ਸਰਕਾਰ ਆਉਣ ‘ਤੇ 2000 ਰਪਏ ਮਹੀਨਾ ਹੋਵੇਗੀ ਬੁਢਾਪਾ ਪੈਨਸ਼ਨ – ਗਿੱਲ

PPN2002201612ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਕਾਂਗਰਸ ਦੇ ਜਨਰਲ ਸੱਕਤਰ ਅਤੇ ਪੱਟੀ ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੈਨਸ਼ਨ ਡਬਲ ਕਰਨ ਦਾ ਵਾਅਦਾ ਅਕਾਲੀ ਦਲ ਨੇ 2012 ਦੇ ਚੋਣ ਮਨਰੋਥ ਪੱਤਰ ਵਿਚ ਕੀਤਾ ਸੀ, ਚਾਰ ਸਾਲ ਬੀਤਣ ਤੇ ਲਾਭਪਾਤਰੀਆਂ ਨੂੰ ਚਾਰ ਸਾਲਾਂ ਦੇ ਬਕਾਏ ਵਜੋਂ 12-12 ਹਜ਼ਾਰ ਰੁਪਏ ਬਾਦਲ ਸਰਕਾਰ ਨੂੰ ਦੇਣੇ ਚਾਹੀਦੇ ਹਨ।ਗਿੱਲ ਨੇ ਕਿਹਾ ਕਿ ਕੋਈ ਬੰਦਾ 500 ਰੁਪਏ ਵਿਚ ਮਹੀਨਾ ਗੁਜ਼ਾਰਾ ਨਹੀ ਕਰ ਸਕਦਾ। ਉਨਾਂ ਕਿਹਾ ਕਿ 2017 ਚੋਣਾਂ ਤੋਂ ਬਾਦ ਕਾਂਗਰਸ ਸਰਕਾਰ ਆਉਣ ਤੇ ਬੁਢਾਪਾ ਪੈਨਸ਼ਨ 2000 ਰਪਏ ਮਹੀਨਾ ਕੀਤੀ ਜਾਵੇਗੀ। ਗਿੱਲ ਨੇ ਕਿਹਾ ਨੇ ਕਿ ਅਕਾਲੀ ਭਾਜਪਾ ਸਰਕਾਰ ਤੋਂ ਲੋਕ ਬਹੁਤ ਦੁੱਖੀ ਹਨ, ਕਿਉ ਕਿ ਉਨਾਂ ਨੂੰ 6 ਮਹੀਨੇ ਤੱਕ ਪੈਨਸ਼ਨ ਨਹੀ ਮਿਲਦੀ। ਬੁਜ਼ਰਗ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਪੈਨਸ਼ਨ ਪ੍ਰਣਾਲੀ ਵੰਡ ਨੁਕਸ ਦੇਹ ਹੈ।ਇਸ ਮੌਕੇ ਉਨਾਂ ਕਈ ਕਾਂਗਰਸੀ ਵਰਕਰਾਂ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply