ਨਵੀਂ ਦਿੱਲੀ 2
ਮਈ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰ ਵਜੋਂ ਜਾਣੀ ਜਾਂਦੀ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸ਼ਬਦ ਵਿਚਾਰ ਨਾਲ ਜੋੜਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ “ਗੁਰੂ ਪਿਆਰਾ ਪਰਿਵਾਰ” ਪ੍ਰਤਿਯੋਗਿਤਾ ਬਾਰੇ ਮੁੱਢਲੀ ਜਾਨਕਾਰੀ ਦਿੱਲੀ ਦੇ ਖਾਲਸਾ ਸਕੂਲਾਂ ਦੇ ਧਾਰਮਿਕ ਵਿਸ਼ੇ ਦੇ ਅਧਿਆਪਕਾ ਨੂੰ ਦੇਣ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਪ੍ਰਤਿਯੋਗਿਤਾ ਦੇ ਮੁੱਖ ਉਦੇਸ਼ ਦਾ ਜਿਕਰ ਕਰਣ ਵੇਲੇ ਜਪੁਜੀ ਸਾਹਿਬ ਦੀ ਬਾਣੀ ਅਤੇ ਉਸਦੇ ਸਾਰ ਨਾਲ ਜੋੜਨ ਲਈ ਛੋਟੇ ਬੱਚਿਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਨਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ। ਲਗਭਗ ੫੫ ਅਧਿਆਪਕਾ ਨੇ ਇਸ ਕੈਂਪ ਵਿਚ ਹਿੱਸਾ ਲੈਂਦੇ ਹੋਏ ਕਮੇਟੀ ਵਲੋਂ ਦਿੱਤੇ ਗਏ ਪ੍ਰੋਗਰਾਮ ਦੇ ਵੇਰਵੇ ਨੂੰ ਸਮਝਣ ਤੋਂ ਬਾਅਦ ਇਸ ਪ੍ਰਤਿਯੋਗਿਤਾ ਲਈ ਇਕ ਸੈਂਪਲ ਪੇਪਰ ਬੱਚਿਆਂ ਨੂੰ ਤਿਆਰੀ ਕਰਨ ਵਾਸਤੇ ਦੇਣ ਦੀ ਵੀ ਮੰਗ ਕੀਤੀ। ਜਿਸ ਨੂੰ ਕਮੇਟੀ ਪ੍ਰਧਾਨ ਵਲੋਂ ਛੇਤੀ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਸਾਬਕਾ ਸਾਂਸਦ ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਮੇਟੀ ਨੂੰ ਜਪੁਜੀ ਸਾਹਿਬ ਜੀ ਦੇ ਅਰਥ ਦੀ ਸਾਂਝ ਕਰਨ ਲਈ ਵਿਸ਼ੇਸ਼ ਕਲਾਸਾਂ ਲਗਾਉਣ ਦੀ ਵੀ ਅਪੀਲ ਕੀਤੀ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਯੂਥ ਐਂਡ ਐਜੂਕੇਸ਼ਨ ਧਰਮ ਪ੍ਰਚਾਰ ਦੇ ਚੇਅਰਮੈਨ ਪ੍ਰਭਜੋਤ ਸਿੰਘ ਨੇ ਪ੍ਰੋਗਰਾਮ ਦੇ ਵੇਰਵਾ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਤਿਯੋਗਿਤਾ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਫੀਸ 50 ਰੁਪਏ ਨਿਰਧਾਰਿਤ ਕੀਤੀ ਗਈ ਹੈ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਪ੍ਰਤਿਭਾਗੀ ਨੂੰ ਜਪੁਜੀ ਸਾਹਿਬ ਦਾ ਸਟੀਕ ਹਿੰਦੀ ਜਾਂ ਪੰਜਾਬੀ ਵਿਚ ਦਿੱੱਤਾ ਜਾਵੇਗਾ। ਰਾਣਾ ਨੇ ਪ੍ਰੋਗਰਾਮ ਦੀ ਵਿਸ਼ੇਸ਼ਤਾ ਬਾਰੇ ਦੱਸਦੇ ਹੋਏ ਕਿਹਾ ਕਿ ਕਮੇਟੀ ਵਲੋਂ ਦਿੱਲੀ ‘ਚ ਪੰਜ ਜ਼ੋਨ ਇਸਟ, ਸਾਉਥ, ਵੈਸਟ, ਸੈਂਟਰਲ ਅਤੇ ਨੋਰਥ ਜੱਦ ਕਿ ਫਰੀਦਾਬਾਦ ਦਾ ਇਕ ਵਖਰਾ ਜ਼ੋਰ ਬਨਾਇਆ ਗਿਆ ਹੈ ਤੇ ਪਰਿਵਾਰ ਦੇ ਸਾਰੇ ਜੀਅ ਸਾਂਝੇ ਤੌਰ ਤੇ ਵੀ ਇਸ ਪੇਪਰ ਵਿਚ ਹਿੱਸਾ ਲੈ ਸਕਦੇ ਹਨ। ਇਸ ਪ੍ਰਤਿਯੋਗਿਤਾ ‘ਚ ਹਿੱਸਾ ਲੈਣ ਲਈ ਫਾਰਮ ਜਮਾ ਕਰਾਉਣ ਦੀ ਅੰਤਿਮ ਮਿਤੀ 15 ਜੂਨ, ਪੇਪਰ 29 ਜੂਨ, ਅਤੇ ਇਨਾਮ ਵੰਡ ਸਮਾਗਮ ਸਤੰਬਰ ਮਹੀਨੇ ‘ਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਇਆ ਜਾਵੇਗਾ ਤੇ ਜੇਤੂ ਪਰਿਵਾਰਾਂ ਨੂੰ ਪਹਿਲਾ ਇਨਾਮ 1 ਲੱਖ, ਦੂਜਾ ਇਨਾਮ 50 ਹਜਾਰ, ਤੀਜਾ ਇਨਾਮ 25 ਹਜਾਰ, ਚੌਥਾ ਇਨਾਮ 5 ਹਜਾਰ ਦੇ ਦੱਸ ਇਨਾਮ, ਪੰਜਵਾਂ ਇਨਾਮ 25 ਦੇ 25ਇਨਾਮ ਅਤੇ ਇਸ ਤੋਂ ਇਲਾਵਾ 500 ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਮੌਕੇ ਸਾਰੇ ਜ਼ੋਨਾ ਦੇ ਇੰਚਾਰਜ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media