
ਨਵੀਂ ਦਿੱਲੀ 2 ਮਈ (ਅੰਮ੍ਰਿਤ ਲਾਲ ਮੰਨਣ)- ਪੰਜਾਬ ਦੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵੱਲੋਂ ਕਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਨਿਮਾਣੇ ਸਿੱਖ ਵਾਂਗ ਪੇਸ਼ ਹੋਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਚੰਗਾ ਕਦਮ ਕਰਾਰ ਦਿੰਦੇ ਹੋਏ ਸਿੱਖ ਜੱਥੇਬੰਦੀਆ ਅਤੇ ਸਿਆਸੀ ਆਗੂਆਂ ਨੂੰ ਬਾਣੀ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਤਨਵੰਤ ਸਿੰਘ ਨੇ ਮਜੀਠੀਆ ਵੱਲੋਂ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਪਹਿਰਾ ਦੇਣ ਦੀ ਆਸ ਜਤਾਉਂਦੇ ਹੋਏ ਉਨ੍ਹਾਂ ਵੱਲੋਂ ਮੁਆਫੀ ਮੰਗਣ ਅਤੇ ਭਵਿਖ ‘ਚ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਵਲੋਂ ਵੀ ਧਾਰਮਿਕ ਮਰਿਯਾਦਾ ਦੇ ਸਤਿਕਾਰ ਕਰਨ ਦੇ ਦਿੱਤੇ ਗਏ ਅਹਿਦ ਦਾ ਵੀ ਹਵਾਲਾ ਦਿੱਤਾ।ਮਜੀਠੀਆ ਵੱਲੋਂ ਹੋਈ ਗਲਤੀ ਤੇ ਸਿੰਘ ਸਾਹਿਬਾਨਾਂ ਅੱਗੇ ਪੇਸ਼ ਹੋਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕ ਨਿਮਾਣੇ ਸਿੱਖ ਵਜੋਂ ੭ ਘੰਟੇ ਇੰਤਜ਼ਾਰ ਕਰਨ ਦੀ ਗੱਲ ਕਰਦੇ ਹੋਏ ਤਨਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੋਂ ਬਾਗੀ ਹੋਏ ਲੋਕਾਂ ਨੂੰ ਵੀ ਤਖ਼ਤ ਸਾਹਿਬ ਦੀ ਸਰਬਉੱਚਤਾ ਵਾਸਤੇ ਮਜੀਠੀਆ ਵੱਲੋਂ ਦਿਖਾਏ ਗਏ ਸਮਰਪਣ ਤੋਂ ਵੀ ਪ੍ਰੇਰਣਾ ਲੈਣ ਦੀ ਬੇਨਤੀ ਕੀਤੀ। ਇਸ ਭੁਲਣਹਾਰ ਸੰਸਾਰ ‘ਚ ਮਨੁੱਖ ਵੱਲੋਂ ਜਾਣੇ-ਅਨਜਾਣੇ ਗਲਤੀ ਹੋ ਜਾਣ ਦਾ ਦਾਅਵਾ ਕਰਦੇ ਹੋਏ ਤਨਵੰਤ ਸਿੰੰਘ ਨੇ ਇਸ ਮਸਲੇ ਤੇ ਕਿਸੇ ਪ੍ਰਕਾਰ ਦੀ ਸਿਆਸਤ ਕਰਨ ਤੋਂ ਵੀ ਸਿਆਸੀ ਦਲਾਂ ਨੂੰ ਗੁਰੇਜ ਕਰਨ ਦੀ ਗੱਲ ਕਹੀ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media