Monday, September 7, 2026

ਦੰਗਾ ਪੀੜਤਾਂ ਵਲੋਂ ਵਿਭਾਗਾਂ ਵਿੱਚ ਨੌਕਰੀ ਲਈ ਕੋਟਾ ਨਿਰਧਾਰਤ ਕਰਨ ਸਬੰਧੀ ਮੰਗ ਪੱਤਰ

PPN2302201605
ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-‘ਦੰਗਾ ਪੀੜਤ ਪਰਿਵਾਰ ਕਮੇਟੀ (1984 ਸਿੋੱਖ ਪਰਵਾਸੀ ਸੰਘਰਸ਼ ਕਮੇਟੀ ਰਜਿ: ਨੰ: 756)ਵਲੋਂ ਅੱਜ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਅਧੀਨ ਆਉਂਦੇ ਸਮੂਹ ਵਿਭਾਗਾਂ ਵਿਚ 1,13000/- ਅਸਾਮੀਆਂ ਦੀ ਭਰਤੀ ਕਰਨ ਬਾਰੇ ਘੌਸ਼ਣਾ ਦਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਸੁਆਗਤ ਕੀਤਾ ਅਤੇ ਉਥੇ ਹੀ ਉਨ੍ਹਾਂ ਮੰਗ ਕੀਤੀ ਕਿ ਇਸ ਭਰਤੀ ਪ੍ਰਕਿਰੀਆਂ ਵਿਚ ਦੰਗਾ ਪੀੜਤਾ ਲਈ 5 ਪ੍ਰਤੀਸ਼ਤ ਕੋਟਾ ਨਿਰਧਾਰਤ ਕੀਤਾ ਜਾਵੇ ਤਾਂ ਕਿ ਦੰਗਾ ਪੀੜਤ ਪਰਿਵਾਰਾਂ ਨੂੰ ਕੁੱਝ ਹੱਦ ਤੱਕ ਰਾਹਤ ਮਹਿਸੂਸ ਹੋ ਸਕੇ। ਦੰਗਾ ਪੀੜਤ ਕਮੇਟੀ ਵਲੋਂ ਜਿਥੇ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਮੰਗ ਪੱਤਰ ਰਾਹੀਂ ਡਿਪਟੀ ਕਮਿਨਰ ਨੂੰ ਭੇਜਿਆ ਗਿਆ ਉਥੇ ਹੀ ਇਸ ਦਾ ਇਕ ਇਕ ਉਤਾਰਾ ਉੱਪ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ,ਬੀਬੀ ਹਰਸਿਮਰਤ ਕੌਰ ਬਾਦਲ ਐਮ.ਪੀ, ਸਿਕੰਦਰ ਸਿੰਘ ਮਲੂਕਾ ਕੈਬਿਨੈਟ ਮੰਤਰੀ ਪੰਜਾਬ ਸਰਕਾਰ ਅਤੇ ਸਰੂਪ ਚੰਦ ਸਿੰਗਲਾ ਸੀ.ਪੀ.ਐਸ ਨੂੰ ਵੀ ਭੇਜਿਆ ਗਿਆ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply