Wednesday, July 3, 2024

ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ

PPN2302201606

ਸੰਦੌੜ, 23 ਫਰਵਰੀ (ਹਰਮਿੰਦਰ ਸਿੰਘ ਭੱਟ) -ਸਬ ਡਵੀਜ਼ਨ ਸਾਂਝ ਕਮਿਊਨਿਟੀ ਪੁਲੀਸਿੰਗ ਸੁਸਾਇਟੀ ਮਾਲੇਰਕੋਟਲਾ ਵੱਲੋਂ ਸਥਾਨਕ ਐਸ.ਡੀ.ਪੀ.ਪੀ ਹਾਈ ਸਕੂਲ ਵਿਖੇ ਸਕੂਲ ਮੁੱਖੀ ਸ਼੍ਰੀ ਅਨਿਲ ਕੁਮਾਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਸਕੂਲ ਮੁੱਖੀ ਸ਼੍ਰੀ ਅਨਿਲ ਕੁਮਾਰ ਨੇ ਸੁਸਾਇਟੀ ਦੇ ਇੰਚਾਰਜ ਅਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅੱਜ ਦੇ ਸੈਮੀਨਾਰ ਦਾ ਜ਼ਰੂਰ ਲਾਹਾ ਮਿਲੇਗਾ। ਸੁਸਾਇਟੀ ਇੰਚਾਰਜ, ਏ.ਐਸ.ਆਈ ਰਣਧੀਰ ਸਿੰਘ ਨੇ ਸੁਸਾਇਟੀ ਦੀ ਸਥਾਪਨਾ ਦੇ ਮੰਤਵ ਅਤੇ ਕਾਰਜ ਖੇਤਰ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਕਾਰਨ, ਲੱਛਣ ਅਤੇ ਨਸ਼ਿਆਂ ਦੇ ਨਸ਼ਈ ਦੇ ਵਿਅਕਤੀਗਤ, ਪ੍ਰੀਵਾਰਕ, ਸਮਾਜਿਕ ਜੀਵਨ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਪਰਿਵਾਰਕ ਝਗੜੇ ਵੀ ਨਿਬੇੜੇ ਜਾਂਦੇ ਹਨ। ਹੈੱਡ ਕਾਂਸਟੇਬਲ ਸ਼੍ਰੀ ਬੇਅੰਤ ਦਾਸ ਨੇ ਸੁਸਾਇਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ 27 ਸਮਾਂਬੱਧ ਸੇਵਾਵਾਂ ਦਾ ਖ਼ੁਲਾਸਾ ਕੀਤਾ। ਸੁਸਾਇਟੀ ਦੀ ਮੈਂਬਰ ਪ੍ਰਿੰਸੀਪਲ ਡਾ.ਮੀਨਾ ਕੁਮਾਰੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਅਤੇ ਅਨੁਸ਼ਾਸਨਬੱਧ ਜੀਵਨ ਜਿਊਣ ਲਈ ਪ੍ਰੇਰਿਆ। ਅਖ਼ੀਰ ਵਿੱਚ ਸ਼੍ਰੀ ਰਾਜਨ ਗੋਇਲ ਨੇ ਸਭਨਾਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply