Thursday, August 13, 2026

ਪਰਿਵਾਰ ਜੋੜੋ ਮੁਹਿੰਮ ਤਹਿਤ ਵਰਕਰਾਂ ਕੀਤੀ ਘਰ ਘਰ ਤੱਕ ਪਹੁੰਚ

PPN2302201618

ਪੱਟੀ 23 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) ‘ਆਪ’ ਵੱਲੋ ਸਰਹਾਲੀ ਕਲਾਂ ਦੇ ਆਸ ਪਾਸ ਪਿੰਡਾਂ ਵਿੱਚ ਪਰਿਵਾਰ ਜੋੜੋ ਮੁਹਿੰਮ ਤਹਿਤ ਵਰਕਰਾਂ ਘਰ ਘਰ ਤਕ ਪਹੁੰਚ ਕੀਤੀ । ਪਿੰਡ ਸ਼ੱਕਰੀ ਵਿਚ ਆਪ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਨੇ ਪੱਤਰਕਰਾਂ ਨੂੰ ਦੱਸਿਆ ਕਿ ਆਪ ਦੀ ਪਰਿਵਾਰ ਜੋੜੋ ਮੁਹਿੰਮ ਹਰ ਘਰ ਤੱਕ ਪਹੁੰਚਾਈ ਜਾਵੇਗੀ ਅਤੇ ਲੋਕਾਂ ਨੂੰ ਤੀਸਰੇ ਵਿਕਲਪ ਆਪ ਬਾਰੇ ਜਾਗਰੂਕ ਕਰਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਨੂੰ ਕਾਹਲੇ ਹਨ।ਉਨ੍ਹਾਂ ਕਿਹਾ ਕਿ ਲੋਕ ਅਕਾਲੀਆ ਅਤੇ ਕਾਂਗਰਸ ਦੀਆ ਧੱਕੇਸ਼ਾਹੀਆ ਤੋ ਬਹੁਤ ਪ੍ਰੇਸ਼ਾਨ ਹਨ।ਲੋਕ ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਕੇ ਹੀ ਰਹਿਣਗੇ। ਲੋਕਾ ਦਾ ਉਤਸ਼ਾਹ ਵੇਖ ਕੇ ਇੰਝ ਲਗਦਾ ਹੈ ਕਿ ਹੁਣ ਚਾਹੇ ਅਕਾਲੀ ਤੇ ਕਾਂਗਰਸੀ ਰਲ ਵੀ ਜਾਣ ਤਾਂ ਵੀ ਆਪ ਦੀ ਸਰਕਾਰ ਬਣਨ ਤੋ ਨਹੀ ਰੋਕ ਸਕਦੇ। ਇਸ ਮੌਕੇ ਜਤਿੰਦਰ ਸਿੰਘ ਜੱਲੇਵਾਲ ਬੂਥ ਇੰਚਾਰਜ, ਮੰਗਲ ਸਿੰਘ ਸਰਹਾਲੀ, ਜਸਪਾਲ ਸਿੰਘ ਸਰਹਾਲੀ, ਸੁਖਰਾਜ ਸਿੰਘ, ਗੁਰਵਿੰਦਰ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply