
ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਵਾਸੀਆਂ ਦੇ ਦਿਲਾਂ ਵਿਚ ਵਸਦੇ ਕੌਂਸਲਰ ਸਵ.ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਦੀ ਬਰਸੀ ਮਨਾਉਦਿਆਂ ਭਾਟੀਆ ਪਰਿਵਾਰ ਵੱਲੋਂ ਗੁਰਬਾਣੀ ਦਾ ਸਹਾਰਾ ਲੈਦਿਆਂ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।ਉਪਰੰਤ ਸੰਗਤਾਂ ਲਈ ਬਾਜਾਰ ਵਿਚ ਲ਼ੰਗਰ ਦਾ ਪ੍ਰਬੰਧ ਕੀਤਾ।ਇਸ ਮੌਕੇ ਰੂਬੀ ਭਾਟੀਆ ਦੇ ਛੋਟੇ ਭਰਾ ਜਗਦੀਪ ਸਿੰਘ ਪ੍ਰਿੰਸ ਭਾਟੀਆ ਨੇ ਕਿਹਾ ਕਿ ਵੱਡਾ ਵੀਰ ਰੂਬੀ ਭਾਟੀਆ ਅੱਜ ਵੀ ਹਜਾਰਾਂ ਲੋਕਾਂ ਦੇ ਦਿਲਾਂ ਵਿਚ ਵਸਦਾ ਹੈ।ਲੋਕ ਉਹਨਾਂ ਦੇਕੀਤੇ ਹੋਏ ਕੰੰਮਾਂ ਨੂੰ ਯਾਦ ਕਰਦੇ ਹਨ।ਇਥੇ ਜਿਕਰਯੋਗ ਹੈ ਕਿ ਡਾ. ਰੂਬੀ ਭਾਟੀਆ ਦੇ ਸਨੇਹੀਆਂ ਵੱਲੋਂ ਅੱਜ ਸਾਰਾ ਦਿਨ ਸ਼ੌਸਲ ਮੀਡੀਆ ਤੇ ਹਮਦਰਦੀ ਭਰੇ ਸੁਨੇਹੇ ਆਉਦੇ ਰਹੇ ਜੋ ਕਿ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media