
ਮਾਲੇਰਕੋਟਲਾ, 29 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਇੱਕ ਵਫਦ ਮੁਹੰਮਦ ਅਨਵਾਰ ਸੈਫੀ, ਜਿਲਾ ਕੁਆਰਡੀਨੇਟਰ ਮਾਇਨਾਰਟੀ ਪੀਸ ਕਮੇਟੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਘੱਟ ਗਿਣਤੀ ਅਮਲੇ ਸ਼੍ਰੀਮਤੀ ਨਜਮਾ ਹੈਪਤੁੱਲ੍ਹਾ ਨੂੰ ਮਿਲਿਆ। ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਮੁਸਲਮਾਨਾਂ ਨੂੰ ਕਬਰਸਤਾਨਾਂ ਦੇ ਸੰਬੰਧ ਵਿੱਚ ਪੇਸ਼ ਆ ਰਹੀਆਂ ਔਕੜਾਂ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਭਾਰਤ ਦੀਆਂ ਸਾਰੀਆਂ ਘੱਟ-ਗਿਣਤੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਸ਼ੇਸ਼ ਕਰਕੇ ਮੁਸਲਿਮ ਸਮਾਜ ਨੂੰ ਬੇਰੋਜਗਾਰੀ ਦੀ ਦਲ-ਦਲ ਵਿੱਚੋਂ ਕੱਢਣ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਤੇ ਕੰਮ ਕਰ ਰਹੀ ਹੈ। ਇਸਦੇ ਨਾਲ ਹੀ ਨਵੇਂ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। ਸ਼ੀz ਸੈਫੀ ਨੇ ਦੱਸਿਆ ਕਿ ਘੱਟ-ਗਿਣੀ ਨਾਲ ਸੰਬੰਧਿਤ ਸਰਕਾਰ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੀ ਜਰੂਰਤ ਹੈ। ਤਾਂ ਕਿ ਇਸਦਾ ਲਾਭ ਵੱਧ ਤੋਂ ਵੱਧ ਲੋਕ ਉਠਾ ਸਕਣ। ਇਸ ਮੌਕੇ ਤੇ ਜਿਲਾ ਮਾਇਨਾਰਟੀ ਪੀਸ ਕਮੇਟੀ ਦੇ ਮੈਂਬਰ ਸ਼ਹਿਨਾਜ ਖਾਲਿਦ ਨੇ (ਜੋ ਕਿ ਵਫਦ ਦੇ ਮੈਂਬਰ ਸਨ) ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਕੇਂਦਰ ਸਰਕਾਰ ਦੀਆਂ ਬਹੁਤ ਯੋਜਨਾਵਾਂ ਹਨ। ਉੱਚ-ਸਿੱਖਿਆ ਪ੍ਰਾਪਤ ਕਰਣ ਦੇ ਲਈ ਵਿਦਿਆਰਥੀ ਨਾ-ਮਾਤਰ ਦਰਾਂ ਤੇ ਲੋਨ ਅਸਾਨੀ ਨਾਲ ਲੈ ਸਕਦੇ ਹਨ। ਜਿਸ ਦੇ ਨਾਲ ਆਪਣੇ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰ ਸਕਦੇ ਹਨ। ਇਸ ਮੌਕੇ ਤੇ ਕੁਬੇਰ ਓਬਰਾਏ ਵੀ ਹਾਜ਼ਰ ਸਨ।
Punjab Post Daily Online Newspaper & Print Media