Saturday, June 29, 2024

ਬਿਜਲੀ ਘਰ ਵਿਖੇ ਲਗਾਏ ਗਏ ਛਾਂ-ਦਾਰ ਤੇ ਫਲਦਾਰ ਪੌਦੇ

PPN2902201611

ਮਾਲੇਰਕੋਟਲਾ, 29 ਫਰਵਰੀ (ਹਰਮਿੰਦਰ ਸਿੰਘ ਭੱਟ)- ਅੱਜ ਦੇ ਅਤਿ ਰੁਝੇਵਿਆਂ ਭਰੇ ਯੁੱਗ ਵਿੱਚ ਸਮਾਜ ਸੇਵਕ ਅਤੇ ਰੁੱਖ ਲਗਾਉਣ ਦੇ ਸ਼ੌਕੀਨ ਸ਼੍ਰੀ ਸ਼ੌਕਤ ਅਲੀ ਉਰਫ ਸ਼ੋਕੀ ਵਾਤਾਵਰਣ ਨੂੰ ਖੁਸ਼ ਗਵਾਰ ਬਨਾਉਣ ਲਈ ਉਹ ਆਪਣੀ ਜੇਬ ਵਿੱਚੋਂ ਰੁਪਏ ਖਰਚ ਕਰਕੇ ਜਨਤਕ ਥਾਵਾਂ ਨੂੰ ਹਰਿਆ-ਭਰਿਆ ਬਨਾਉਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਇਸ ਮੁਹਿਮ ਦੇ ਤਹਿਤ ਅੱਜ ਉਸ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਹਿਯੋਗ ਨਾਲ ਸਥਾਨਕ ਸੱਟਾ ਚੌਕ ਵਿੱਚ ਸਥਿਤ ਬਿਜਲੀ ਘਰ ਦੇ ਸੁਵਿਧਾ ਕੇਂਦਰ ਵਿੱਚ ਛਾਂਦਾਰ ਅਤੇ ਫਲਾਂ ਵਾਲੇ ਬੂਟੇ ਲਗਾਏ। ਇਸ ਮੌਕੇ ਬਿਜਲੀ ਬੋਰਡ ਦੇ ਐਕਸ਼ਿਅਨ ਸ਼੍ਰੀ ਮੁਹੰਮਦ ਗਫੂਰ ਨੇ ਕਿਹਾ ਕਿ ਸਾਨੂੰ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਜਹਿਰੀਲੀਆਂ ਗੈਸਾਂ ਨੇ ਸਮੂਚਾ ਵਾਤਾਵਰਨ ਖਰਾਬ ਕਰ ਦਿੱਤਾ ਹੈ। ਜਿਸ ਕਾਰਨ ਮਨੁੱਖ ਭਿਆਨ ਬਿਮਾਰੀਆਂ ਦੀ ਜਕੜ ਵਿੱਚ ਆ ਰਿਹਾ ਹੈ। ਹਰਿਆ-ਭਰਿਆ ਚੌਗਿਰਦਾ ਹੀ ਤੰਦਰੁਸਤੀ ਵਿੱਚ ਸਹਾਈ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਚਾਹ ਦੀ ਦੁਕਾਨ ਚਲਾਉਣ ਵਾਲੇ ਸ਼ੌਕਤ ਅਲੀ ਦੀ ਰੂਹ ਵਿੱਚ ਰੁੱਖ ਵਸੇ ਹੋਏ ਹਨ ਅਤੇ ਉਹ ਹਜਾਰਾਂ ਦੀ ਸੰਖਿਆ ਵਿੱਚ ਛਾਂਦਾਰ ਰੁੱਖ, ਫਲਾਂ ਦੇ ਬੂਟੇ ਆਦਿ ਸਰਕਾਰੀ ਹਸਪਤਾਲਾਂ, ਨਿੱਜੀ ਸਕੂਲਾਂ, ਕਾਲਜਾਂ, ਰੇਲਵੇ ਸਟੇਸ਼ਨਾਂ, ਕਬਰਿਸਤਾਨਾਂ, ਪਿੰਡਾਂ ਅਤੇ ਸ਼ਹਿਰਾਂ ਦੇ ਚੋਰਾਹਿਆਂ ਤੋਂ ਇਲਾਵਾ ਜਨਤਕ ਥਾਵਾਂ ਤੇ ਲਗਾ ਚੁੱਕਿਆ ਹੈ। ਇਸ ਮੌਕੇ ਸ਼੍ਰੀ ਸ਼ੌਕਤ ਅਲੀ ਨੇ ਦੱਸਿਆ ਕਿ ਉਹ ਇਹ ਸਭ ਕੁਝ ਕਿਸੇ ਲਾਲਚ ਲਈ ਨਹੀਂ ਬਲਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦੀ ਸੋਚ ਨਾਲ ਕਰ ਰਿਹਾ ਹੈ। ਆਪਣੇ ਦੁਆਰਾ ਲਗਾਏ ਬੁੱਟਿਆਂ ਦੀ ਦੇਖ-ਭਾਲ ਸ਼ੌਕਤ ਅਲੀ ਬੱਚਿਆਂ ਨੂੰ ਪਾਲਨ ਦੀ ਤਰ੍ਹਾਂ ਕਰਦਾ ਹੈ। ਇਸ ਮੌਕੇ ਐਕਸ਼ਿਅਨ ਮੁਹੰਮਦ ਗਫੂਰ ਤੇ ਐਸ.ਡੀ.ਓ. ਅਬਦੁਲ ਸੱਤਾਰ ਤੋਂ ਇਲਾਵਾ ਬਿਜਲੀ ਮਹਿਕਮੇ ਦੇ ਹੋਰ ਕਰਮਚਾਰੀ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply